ਮੋਰਿੰਡਾ ਪੁਲਿਸ ਨੂੰ ਬੱਸ ਸਟੈਂਡ ਤੋਂ ਮਿਲੀ ਇੱਕ ਵਿਅਕਤੀ ਦੀ ਲਾਸ਼, ਕਾਰਵਾਈ ਸ਼ੁਰੂ
ਮੋਰਿੰਡਾ 16 ਫਰਵਰੀ, ਭਟੋਆ
ਮੋਰਿੰਡਾ ਪੁਲਿਸ ਨੂੰ ਬੱਸ ਅੱਡਾ ਮੋਰਿੰਡਾ ਤੋਂ ਇੱਕ ਵਿਅਕਤੀ ਲਾਵਾਰਿਸ ਹਾਲਤ ਵਿੱਚ ਮਿਲਿਆ ਜਿਸ ਨੂੰ ਪੁਲਿਸ ਵੱਲੋਂ ਸਰਕਾਰੀ ਹਸਪਤਾਲ ਮੋਰਿੰਡਾ ਵਿਖੇ ਪਹੁੰਚਾਇਆ ਗਿਆ ਜਿੱਥੇ ਡਾਕਟਰਾਂ ਵੱਲੋਂ ਉਸ ਨੂੰ (ਬਰਾਉਟ ਡੈਡ) ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ। ਇਸ ਸਬੰਧੀ ਕਾਰਵਾਈ ਕਰਦਿਆਂ ਪੁਲਿਸ ਥਾਣਾ ਸਿਟੀ ਮੋਰਿੰਡਾ ਦੇ ਡਿਊਟੀ ਅਫਸਰ ਏਐਸਆਈ ਬੂਟਾ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਮੋਰਿੰਡਾ ਦੇ ਬੱਸ ਸਟੈਂਡ ਤੇ ਇੱਕ ਵਿਅਕਤੀ ਲਾਵਾਰਸ ਹਾਲਤ ਵਿੱਚ ਪਿਆ ਹੋਇਆ ਹੈ। ਉਹਨਾਂ ਦੱਸਿਆ ਕਿ ਪੁਲਿਸ ਵੱਲੋਂ ਤੁਰੰਤ ਉਸ ਨੂੰ ਸਰਕਾਰੀ ਹਸਪਤਾਲ ਮੋਰਿੰਡਾ ਵਿਖੇ ਪਹੁੰਚਾਇਆ ਗਿਆ ਜਿੱਥੇ ਡਾਕਟਰਾਂ ਵੱਲੋਂ ਜਾਂਚ ਕਰਨ ਨੂੰ ਉਪਰੰਤ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ। ਜਿਸਤੇ ਪੁਲਿਸ ਵੱਲੋਂ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਰੂਪਨਗਰ ਭੇਜ ਦਿੱਤਾ ਗਿਆ। ਏਐਸਆਈ ਬੂਟਾ ਸਿੰਘ ਨੇ ਦੱਸਿਆ ਕਿ ਮ੍ਰਿਤਕ ਕੋਲੋਂ ਮਿਲੇ ਪਰਸ ਵਿੱਚ ਪਏ ਆਧਾਰ ਕਾਰਡ ਅਨੁਸਾਰ ਉਸਦੀ ਪਹਿਚਾਨ ਹੇਮਰਾਜ (45) ਪੁੱਤਰ ਜੈ ਬਹਾਦਰ ਵਾਸੀ ਫੇਸ 7 , ਜੈ ਭੋਲੇ ਕਟਰ ਫੋਕਲ ਪੁਆਇੰਟ ਲੁਧਿਆਣਾ ਜ਼ਿਲ੍ਹਾ ਲੁਧਿਆਣਾ ਵੱਜੋਂ ਹੋਈ। ਉਹਨਾਂ ਦੱਸਿਆ ਕਿ ਪਰਿਵਾਰਿਕ ਮੈਂਬਰਾਂ ਅਨੁਸਾਰ ਮ੍ਰਿਤਕ ਹੇਮਰਾਜ ਲੁਧਿਆਣਾ ਤੋਂ ਸ਼੍ਰੀ ਮਾਨਸਾ ਦੇਵੀ ਦੇ ਮੰਦਿਰ ਵਿਖੇ ਨਤਮਸਤਕ ਹੋਣ ਲਈ ਜਾ ਰਿਹਾ ਸੀ ਕਿ ਮੋਰਿੰਡਾ ਵਿਖੇ ਅਚਾਨਕ ਉਸ ਦੀ ਮੌਤ ਹੋ ਗਈ ਉਹਨਾਂ ਦੱਸਿਆ ਕਿ ਮਿਰਤਕ ਹੇਮਰਾਜ ਦੇ ਪਰਸ ਵਿੱਚੋਂ ਮਿਲੇ ਫੋਨ ਨੰਬਰ ਤੇ ਸੰਪਰਕ ਕਰਕੇ ਉਸਦੇ ਪਰਿਵਾਰ ਵਾਲਿਆਂ ਨੂੰ ਬੁਲਾ ਲਿਆ ਗਿਆ ਹੈ ਅਤੇ ਮ੍ਰਿਤਕ ਦੀ ਲਾਸ਼ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਰੂਪਨਗਰ ਵਿਖੇ ਭੇਜ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
Published on: ਫਰਵਰੀ 16, 2025 6:10 ਬਾਃ ਦੁਃ