ਸੁਪਨੇ ਟੁੱਟੇ ਅੱਧ ਵਿਚਕਾਰ, ਉੱਤੋਂ ਕਰਜ਼ਿਆਂ ਦੀ ਮਾਰ
119 ਭਾਰਤੀਆਂ ਨੂੰ ਲੈ ਕੇ ਅਮਰੀਕੀ ਜ਼ਹਾਜ਼ ਅੰਮ੍ਰਿਤਸਰ ਪਹੁੰਚਿਆ
ਅੰਮ੍ਰਿਤਸਰ: 16 ਫਰਵਰੀ, ਦੇਸ਼ ਕਲਿੱਕ ਬਿਓਰੋ
ਆਪਣਾ ਭਵਿੱਖ ਸੰਵਾਰਨ ਲਈ ਅਮਰੀਕਾ ਗਏ 119 ਭਾਰਤੀਆਂ ਨੂੰ ਲੈ ਕੇ ਅਮਰੀਕਾ ਤੋਂ ਜਹਾਜ਼ ਸ਼ਨੀਵਾਰ ਰਾਤ ਨੂੰ ਅਮਰੀਕਾ ਤੋਂ ਪੰਜਾਬ ਦੇ ਅੰਮ੍ਰਿਤਸਰ ਹਵਾਈ ਅੱਡੇ ‘ਤੇ ਪਹੁੰਚਿਆ। ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦੇਣ ਦੀ ਟਰੰਪ ਪ੍ਰਸ਼ਾਸਨ ਦੀ ਕਾਰਵਾਈ ਦੇ ਹਿੱਸੇ ਵਜੋਂ, 10 ਦਿਨਾਂ ਦੇ ਅੰਦਰ ਅਜਿਹਾ ਦੂਜਾ ਆਗਮਨ ਹੈ।
ਦੇਸ਼ ਨਿਕਾਲੇ ਦਾ ਪਹਿਲਾ ਦੌਰ 5 ਫਰਵਰੀ ਨੂੰ ਹੋਇਆ ਸੀ, ਜਦੋਂ ਇੱਕ ਅਮਰੀਕੀ ਫੌਜੀ ਜਹਾਜ਼ ਨੇ 104 ਭਾਰਤੀਆਂ ਨੂੰ ਅੰਮ੍ਰਿਤਸਰ ਪਹੁੰਚਾਇਆ ਸੀ। 157 ਡਿਪੋਰਟੀਆਂ ਨਾਲ ਤੀਜੇ ਜਹਾਜ਼ ਦੇ ਐਤਵਾਰ ਨੂੰ ਭਾਰਤ ਵਿੱਚ ਉਤਰਨ ਦੀ ਉਮੀਦ ਹੈ।
ਅਮਰੀਕੀ ਹਵਾਈ ਸੈਨਾ ਦਾ ਸੀ-17 ਗਲੋਬਮਾਸਟਰ ਜਹਾਜ਼ ਸ਼ਨੀਵਾਰ ਰਾਤ ਕਰੀਬ 11:40 ਵਜੇ ਅੰਮ੍ਰਿਤਸਰ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਉਤਰਿਆ।
ਕੁੱਲ ਡਿਪੋਰਟੀਆਂ ਵਿੱਚੋਂ 67 ਪੰਜਾਬ ਤੋਂ, 33 ਹਰਿਆਣਾ ਤੋਂ, ਅੱਠ ਗੁਜਰਾਤ ਤੋਂ, ਤਿੰਨ ਉੱਤਰ ਪ੍ਰਦੇਸ਼ ਤੋਂ, ਗੋਆ, ਮਹਾਰਾਸ਼ਟਰ ਅਤੇ ਰਾਜਸਥਾਨ ਤੋਂ ਦੋ-ਦੋ ਅਤੇ ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਤੋਂ ਇੱਕ-ਇੱਕ ਵਿਅਕਤੀ ਹਨ। ਇਨ੍ਹਾਂ ‘ਚੋਂ ਕੁਝ ਦੇ ਪਰਿਵਾਰ ਉਨ੍ਹਾਂ ਨੂੰ ਲੈਣ ਏਅਰਪੋਰਟ ‘ਤੇ ਪਹੁੰਚੇ।
Published on: ਫਰਵਰੀ 16, 2025 7:53 ਪੂਃ ਦੁਃ