ਅਮਰੀਕਾ ਤੋਂ ਪਰਤਿਆ ਪੰਜਾਬ ਪੁਲਿਸ ਦੇ ਮੁਲਾਜ਼ਮ ਦਾ ਪੁੱਤਰ ਗ੍ਰਿਫ਼ਤਾਰ

ਪੰਜਾਬ

ਲੁਧਿਆਣਾ, 17 ਫ਼ਰਵਰੀ, ਦੇਸ਼ ਕਲਿਕ ਬਿਊਰੋ :
26 ਸਾਲਾ ਗੁਰਵਿੰਦਰ ਸਿੰਘ, ਵਾਸੀ ਮੇਹਰਬਾਨ, ਸਾਸਰਾਲੀ ਕਲੋਨੀ, ਲੁਧਿਆਣਾ ਨੂੰ ਅਮਰੀਕਾ ਵੱਲੋਂ ਤੀਸਰੇ ਬੈਚ ਵਿੱਚ ਡਿਪੋਰਟ ਕੀਤਾ ਗਿਆ ਹੈ। ਗੁਰਵਿੰਦਰ ਨੂੰ ਦੇਰ ਰਾਤ ਥਾਣਾ ਜਮਾਲਪੁਰ ਦੀ ਪੁਲੀਸ ਨੇ ਗ੍ਰਿਫ਼ਤਾਰ ਕੀਤਾ ਹੈ। ਗੁਰਵਿੰਦਰ ਖਿਲਾਫ ਸਨੈਚਿੰਗ ਦਾ ਮਾਮਲਾ ਦਰਜ ਕੀਤਾ ਗਿਆ ਹੈ। ਉਸਦੇ ਪਿਤਾ ਦਾਰੀ ਸਿੰਘ ਪੰਜਾਬ ਪੁਲਿਸ ਦੇ ਕਾਂਸਟੇਬਲ ਅਤੇ ਸਾਬਕਾ ਫੌਜੀ ਹਨ।

ਇਹ ਵੀ ਪੜ੍ਹੋ : ਅਮਰੀਕਾ ਤੋਂ ਡੀਪੋਰਟ ਕੀਤੇ ਨੌਜਵਾਨ ਦੀ ਪੱਗ ਲਾਹ ਕੇ ਕੁੜੇਦਾਨ ‘ਚ ਸੁੱਟੀ

ਗੁਰਵਿੰਦਰ ਦੇ ਪਰਿਵਾਰ ਵਿੱਚ ਵਿਆਹ ਹੈ। ਮੰਗਲਵਾਰ ਨੂੰ ਪਰਿਵਾਰ ਨੇ ਗੁਰਵਿੰਦਰ ਦੇ ਚਚੇਰੇ ਭਰਾ ਦੇ ਵਿਆਹ ਦਾ ਹਵਾਲਾ ਦਿੰਦੇ ਹੋਏ ਮੀਡੀਆ ਨਾਲ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ। ਰਿਸ਼ਤੇਦਾਰਾਂ ਨੇ ਦੱਸਿਆ ਕਿ ਗੁਰਵਿੰਦਰ ਦੇ ਡਿਪੋਰਟ ਹੋਣ ਦੀ ਅਚਨਚੇਤ ਖਬਰ ਸੁਣ ਕੇ ਉਹ ਸਦਮੇ ਵਿਚ ਹਨ ਅਤੇ ਵਿਆਹ ਸਮਾਗਮ ਵਿਚ ਵਿਘਨ ਪਾਏ ਬਿਨਾਂ ਸਥਿਤੀ ਨੂੰ ਸੰਭਾਲਣ ਦੀ ਕੋਸ਼ਿਸ਼ ਕਰ ਰਹੇ ਹਨ।
ਪਰਿਵਾਰਕ ਮੈਂਬਰਾਂ ਅਨੁਸਾਰ ਗੁਰਵਿੰਦਰ ਕੁਝ ਦਿਨ ਪਹਿਲਾਂ ਹੀ ਅਮਰੀਕਾ ਗਿਆ ਸੀ। ਉਸ ਨੇ ਤਿੰਨ ਮਹੀਨੇ ਉੱਥੇ ਰਹਿਣ ਤੋਂ ਬਾਅਦ ਟਰੈਵਲ ਏਜੰਟਾਂ ਦੇ ਨੈੱਟਵਰਕ ਨੂੰ 45 ਲੱਖ ਰੁਪਏ ਅਦਾ ਕੀਤੇ ਸਨ। ਪਿਤਾ ਦਾਰੀ ਸਿੰਘ, ਜੋ ਕਿ ਪੰਜਾਬ ਪੁਲਿਸ ਦੇ ਕਾਂਸਟੇਬਲ ਅਤੇ ਸਾਬਕਾ ਸੈਨਿਕ ਹਨ, ਨੇ ਆਪਣੇ ਬੇਟੇ ਦੇ ਵਿਦੇਸ਼ ਵਿੱਚ ਸੈਟਲ ਹੋਣ ਦੇ ਸੁਪਨੇ ਨੂੰ ਪੂਰਾ ਕਰਨ ਲਈ ਇਸ ਰਕਮ ਦਾ ਵੱਡਾ ਹਿੱਸਾ ਵਿਆਜ ‘ਤੇ ਲਿਆ ਸੀ।09:23 AM

Published on: ਫਰਵਰੀ 17, 2025 9:26 ਪੂਃ ਦੁਃ

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।