ਅੱਜ ਦਾ ਇਤਿਹਾਸ
17 ਫਰਵਰੀ 2004 ਨੂੰ ਫੂਲਨ ਦੇਵੀ ਕਤਲ ਕਾਂਡ ਦਾ ਮੁੱਖ ਮੁਲਜ਼ਮ ਸ਼ਮਸ਼ੇਰ ਸਿੰਘ ਰਾਣਾ ਤਿਹਾੜ ਜੇਲ੍ਹ ‘ਚੋਂ ਫਰਾਰ ਹੋ ਗਿਆ ਸੀ
ਚੰਡੀਗੜ੍ਹ, 17 ਫ਼ਰਵਰੀ, ਦੇਸ਼ ਕਲਿਕ ਬਿਊਰੋ :
ਦੇਸ਼ ਅਤੇ ਦੁਨੀਆ ਵਿਚ 17 ਫਰਵਰੀ ਦਾ ਇਤਿਹਾਸ ਕਈ ਮਹੱਤਵਪੂਰਨ ਘਟਨਾਵਾਂ ਦਾ ਗਵਾਹ ਹੈ ਅਤੇ ਕਈ ਮਹੱਤਵਪੂਰਨ ਘਟਨਾਵਾਂ ਇਤਿਹਾਸ ਦੇ ਪੰਨਿਆਂ ਵਿਚ ਸਦਾ ਲਈ ਦਰਜ ਹੋ ਗਈਆਂ ਹਨ।ਆਓ ਜਾਣੀਏ 17 ਫ਼ਰਵਰੀ ਦੇ ਇਤਿਹਾਸ ਬਾਰੇ :-
- 2014 ਵਿੱਚ ਅੱਜ ਦੇ ਦਿਨ, ਚੋਣ ਕਮਿਸ਼ਨ ਨੇ ਵੋਟਿੰਗ ਦੇ ਆਖਰੀ ਪੜਾਅ ਦੇ ਖਤਮ ਹੋਣ ਤੱਕ ਐਗਜ਼ਿਟ ਪੋਲ ਦੇ ਪ੍ਰਸਾਰਣ ‘ਤੇ ਪਾਬੰਦੀ ਲਗਾ ਦਿੱਤੀ ਸੀ।
- 2007 ਵਿਚ 17 ਫਰਵਰੀ ਨੂੰ ਤਤਕਾਲੀ ਅਮਰੀਕੀ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਨੇ ਇਰਾਕ ਤੋਂ ਫ਼ੌਜਾਂ ਵਾਪਸ ਬੁਲਾਉਣ ਦਾ ਐਲਾਨ ਕੀਤਾ ਸੀ।
- ਅੱਜ ਦੇ ਦਿਨ 2005 ਵਿੱਚ ਬੰਗਲਾਦੇਸ਼ੀ ਲੇਖਿਕਾ ਤਸਲੀਮਾ ਨਸਰੀਨ ਨੇ ਭਾਰਤੀ ਨਾਗਰਿਕਤਾ ਦੀ ਮੰਗ ਕੀਤੀ ਸੀ।
- 17 ਫਰਵਰੀ 2004 ਨੂੰ ਫੂਲਨ ਦੇਵੀ ਕਤਲ ਕਾਂਡ ਦਾ ਮੁੱਖ ਮੁਲਜ਼ਮ ਸ਼ਮਸ਼ੇਰ ਸਿੰਘ ਰਾਣਾ ਤਿਹਾੜ ਜੇਲ੍ਹ ‘ਚੋਂ ਫਰਾਰ ਹੋ ਗਿਆ ਸੀ।
- ਅੱਜ ਦੇ ਦਿਨ 1983 ਵਿੱਚ ਨੀਦਰਲੈਂਡ ਨੇ ਸੰਵਿਧਾਨ ਅਪਣਾਇਆ ਸੀ।
- 1979 ‘ਚ 17 ਫਰਵਰੀ ਨੂੰ ਚੀਨੀ ਫੌਜ ਨੇ ਵੀਅਤਨਾਮ ‘ਤੇ ਹਮਲਾ ਕੀਤਾ ਸੀ।
- ਅੱਜ ਦੇ ਦਿਨ 1972 ਵਿਚ ਬ੍ਰਿਟਿਸ਼ ਸੰਸਦ ਨੇ ਯੂਰਪੀ ਭਾਈਚਾਰੇ ਵਿਚ ਸ਼ਾਮਲ ਹੋਣ ਦਾ ਮਤਾ ਪਾਸ ਕੀਤਾ ਸੀ।
- 1947 ਵਿਚ 17 ਫਰਵਰੀ ਨੂੰ ਸੋਵੀਅਤ ਸੰਘ ਵਿਚ ‘ਵਾਇਸ ਆਫ ਅਮਰੀਕਾ’ ਦਾ ਪ੍ਰਸਾਰਣ ਸ਼ੁਰੂ ਕੀਤਾ ਗਿਆ ਸੀ।
- ਅੱਜ ਦੇ ਦਿਨ 1933 ਵਿਚ ਅਮਰੀਕਾ ਦਾ ਹਫਤਾਵਾਰੀ ਮੈਗਜ਼ੀਨ ‘ਨਿਊਜ਼ਵੀਕ’ ਪ੍ਰਕਾਸ਼ਿਤ ਹੋਇਆ ਸੀ।
- 17 ਫਰਵਰੀ 1931 ਨੂੰ ਲਾਰਡ ਇਰਵਿਨ ਨੇ ਵਾਇਸਰਾਏ ਦੀ ਰਿਹਾਇਸ਼ ‘ਤੇ ਗਾਂਧੀ ਜੀ ਦਾ ਸਵਾਗਤ ਕੀਤਾ ਸੀ।
- ਅੱਜ ਦੇ ਦਿਨ 1915 ਵਿੱਚ ਮਹਾਤਮਾ ਗਾਂਧੀ ਪਹਿਲੀ ਵਾਰ ਸ਼ਾਂਤੀਨਿਕੇਤਨ ਗਏ ਸਨ।
- 1882 ਵਿੱਚ 17 ਫਰਵਰੀ ਨੂੰ ਸਿਡਨੀ ਕ੍ਰਿਕਟ ਗਰਾਊਂਡ ਵਿੱਚ ਪਹਿਲਾ ਟੈਸਟ ਮੈਚ ਖੇਡਿਆ ਗਿਆ ਸੀ।
- ਅੱਜ ਦੇ ਦਿਨ 1878 ਵਿੱਚ ਸਾਨ ਫਰਾਂਸਿਸਕੋ ਸ਼ਹਿਰ ਵਿੱਚ ਪਹਿਲਾ ਟੈਲੀਫੋਨ ਐਕਸਚੇਂਜ ਖੋਲ੍ਹਿਆ ਗਿਆ ਸੀ।
- 1867 ਵਿਚ 17 ਫਰਵਰੀ ਨੂੰ ਪਹਿਲਾ ਜਹਾਜ਼ ਸੂਏਜ਼ ਨਹਿਰ ਵਿਚੋਂ ਲੰਘਿਆ ਸੀ।
Published on: ਫਰਵਰੀ 17, 2025 7:38 ਪੂਃ ਦੁਃ