ਪਟਨਾ, 17 ਫ਼ਰਵਰੀ, ਦੇਸ਼ ਕਲਿਕ ਬਿਊਰੋ :
ਅੱਜ ਸੋਮਵਾਰ ਸਵੇਰੇ ਕਰੀਬ 5:36 ਵਜੇ ਦਿੱਲੀ-ਐਨਸੀਆਰ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।ਇਸ ਤੋਂ ਢਾਈ ਘੰਟੇ ਬਾਅਦ ਸਵੇਰੇ 8 ਵਜੇ ਬਿਹਾਰ ਦੇ ਸੀਵਾਨ ਵਿੱਚ ਵੀ ਭੂਚਾਲ ਆਇਆ। ਦੋਵਾਂ ਥਾਵਾਂ ‘ਤੇ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 4 ਮਾਪੀ ਗਈ ਹੈ।
ਜਿਕਰਯੋਗ ਹੈ ਕਿ ਪਹਿਲਾਂ ਆਏ ਭੂਚਾਲ ਦਾ ਕੇਂਦਰ ਨਵੀਂ ਦਿੱਲੀ ਸੀ ਅਤੇ ਇਸ ਦੀ ਡੂੰਘਾਈ ਪੰਜ ਕਿਲੋਮੀਟਰ ਦੱਸੀ ਜਾ ਰਹੀ ਹੈ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ (ਐਨਸੀਐਸ) ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਇਹ ਜਾਣਕਾਰੀ ਦਿੱਤੀ।11:20 AM
Published on: ਫਰਵਰੀ 17, 2025 11:22 ਪੂਃ ਦੁਃ