ਭੋਪਾਲ, 17 ਫ਼ਰਵਰੀ, ਦੇਸ਼ ਕਲਿਕ ਬਿਊਰੋ :
ਮਹਾਰਾਸ਼ਟਰ ਦੇ ਸਿੱਧੀ ‘ਚ ਮਹਾਕੁੰਭ ਲਈ ਜਾ ਰਹੀ ਬੋਲੈਰੋ ਬੇਕਾਬੂ ਹੋ ਕੇ ਡੂੰਘੀ ਖਾਈ ‘ਚ ਜਾ ਡਿੱਗੀ। ਹਾਦਸੇ ‘ਚ ਦੋ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਦੋ ਦੀ ਇਲਾਜ ਦੌਰਾਨ ਮੌਤ ਹੋ ਗਈ। 4 ਲੋਕ ਜ਼ਖਮੀ ਹੋਏ ਹਨ। ਸਾਰਿਆਂ ਨੂੰ ਸੰਜੇ ਗਾਂਧੀ ਹਸਪਤਾਲ, ਰੀਵਾ ਭੇਜਿਆ ਗਿਆ ਹੈ।ਖਾਈ 30 ਫੁੱਟ ਤੋਂ ਵੱਧ ਡੂੰਘੀ ਹੈ ਪਰ ਪੱਥਰਾਂ ਅਤੇ ਦਰੱਖਤਾਂ ਕਾਰਨ ਵਾਹਨ 12 ਫੁੱਟ ਤੋਂ ਵੱਧ ਹੇਠਾਂ ਨਹੀਂ ਗਿਆ।
ਇਹ ਹਾਦਸਾ ਐਤਵਾਰ-ਸੋਮਵਾਰ ਦੀ ਦੇਰ ਰਾਤ ਕਰੀਬ 2 ਵਜੇ ਮੁਡਾ ਪਹਾੜ ‘ਤੇ ਵਾਪਰਿਆ। ਸਾਰੇ ਸਿੰਗਰੌਲੀ ਦੇ ਜਯੰਤ ਤੋਂ ਪ੍ਰਯਾਗਰਾਜ ਮਹਾਕੁੰਭ ਜਾ ਰਹੇ ਸਨ। ਜੈਤਪੁਰ ਪਿੰਡ ਤੋਂ 13 ਲੋਕ ਦੋ ਗੱਡੀਆਂ ਵਿੱਚ ਪ੍ਰਯਾਗਰਾਜ ਲਈ ਰਵਾਨਾ ਹੋਏ ਸਨ। ਇੱਕ ਗੱਡੀ ਵਿੱਚ ਅੱਠ ਅਤੇ ਦੂਜੇ ਵਿੱਚ ਪੰਜ ਲੋਕ ਸਵਾਰ ਸਨ।
ਹਾਦਸੇ ਦੀ ਸੂਚਨਾ ਸਥਾਨਕ ਪਿੰਡ ਵਾਸੀਆਂ ਨੂੰ ਸਵੇਰੇ ਕਰੀਬ 5 ਵਜੇ ਮਿਲੀ। ਇਸ ਤੋਂ ਬਾਅਦ ਲੋਕਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਅਮੇਲੀਆ ਥਾਣਾ ਇੰਚਾਰਜ ਰਾਜੇਸ਼ ਪਾਂਡੇ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜ਼ਖ਼ਮੀਆਂ ਨੂੰ ਪਹਿਲਾਂ ਸਿੱਧੀ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ, ਜਿੱਥੋਂ ਉਨ੍ਹਾਂ ਨੂੰ ਸਵੇਰੇ 8 ਵਜੇ ਦੇ ਕਰੀਬ ਰੀਵਾ ਰੈਫ਼ਰ ਕਰ ਦਿੱਤਾ ਗਿਆ।
Published on: ਫਰਵਰੀ 17, 2025 1:19 ਬਾਃ ਦੁਃ