ਅਮਰੀਕਾ ਤੋਂ ਡੀਪੋਰਟ ਕੀਤੇ ਨੌਜਵਾਨ ਦੀ ਪੱਗ ਲਾਹ ਕੇ ਕੁੜੇਦਾਨ ‘ਚ ਸੁੱਟੀ
ਚੰਡੀਗੜ੍ਹ, 17 ਫ਼ਰਵਰੀ, ਦੇਸ਼ ਕਲਿਕ ਬਿਊਰੋ :
ਅੰਮ੍ਰਿਤਸਰ ਏਅਰਪੋਰਟ ‘ਤੇ ਬਿਨਾਂ ਪੱਗ ਤੋਂ ਜਾ ਰਹੇ ਨੌਜਵਾਨ ਮਨਦੀਪ ਸਿੰਘ ਦੀ ਵੀਡੀਓ ਸਾਹਮਣੇ ਆਈ ਹੈ। ਉਹ ਸ਼ਨੀਵਾਰ (15 ਫਰਵਰੀ) ਦੀ ਰਾਤ ਨੂੰ ਅਮਰੀਕਾ ਤੋਂ ਡਿਪੋਰਟ ਕੀਤੇ ਗਏ 116 ਭਾਰਤੀਆਂ ਵਿੱਚ ਸ਼ਾਮਲ ਸੀ। ਉਸ ਦੀ ਬਿਨਾਂ ਪੱਗ ਵਾਲੀ ਫੋਟੋ ਵਾਇਰਲ ਹੋਈ ਸੀ। ਤਸਵੀਰ ਵਿੱਚ ਦਿਖਾਈ ਦੇ ਰਿਹਾ ਸੀ ਕਿ ਬਿਨਾ ਪੱਗ ਤੋਂ ਨੰਗੇ ਸਿਰ ਆ ਰਿਹਾ ਸੀ। ਫੋਟੋ ਵਾਇਰਲ ਹੋਣ ਤੋਂ ਬਾਅਦ ਉਹ ਖੁਦ ਮੀਡੀਆ ਦੇ ਸਾਹਮਣੇ ਆ ਗਿਆ।
ਮਨਦੀਪ ਨੇ ਦੱਸਿਆ ਕਿ ਉਹ ਭਾਰਤੀ ਫੌਜ ਵਿੱਚ ਨੌਕਰੀ ਕਰ ਚੁੱਕਾ ਹੈ। ਸੇਵਾਮੁਕਤੀ ਤੋਂ ਬਾਅਦ, ਉਸਨੇ ਆਪਣੀ ਸਾਰੀ ਕਮਾਈ (40 ਲੱਖ) ਲਗਾ ਕੇ ਅਮਰੀਕਾ ਚਲਾ ਗਿਆ। ਇਸ ਤੋਂ ਬਾਅਦ 14 ਲੱਖ ਰੁਪਏ ਦਾ ਕਰਜ਼ਾ ਵੀ ਚੜ੍ਹ ਗਿਆ। ਜਦੋਂ ਉਹ ਅਮਰੀਕਾ ਪਹੁੰਚਿਆ ਤਾਂ ਉਥੋਂ ਦੀ ਫੌਜ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ। ਉਸ ਦੀ ਪੱਗ ਲਾਹ ਕੇ ਕੂੜੇਦਾਨ ਵਿੱਚ ਸੁੱਟ ਦਿੱਤੀ।ਉਸ ਨੇ ਦੋਸ਼ ਲਾਇਆ ਕਿ ਉਸ ਦੀ ਦਾੜ੍ਹੀ ਅਤੇ ਵਾਲ ਵੀ ਕੱਟ ਦਿੱਤੇ।
ਜਦੋਂ ਉਸ ਨੂੰ ਭਾਰਤ ਲਿਆਂਦਾ ਜਾ ਰਿਹਾ ਸੀ ਤਾਂ ਰਸਤੇ ਵਿੱਚ ਉਸ ਨੂੰ ਸਿਰਫ਼ ਇੱਕ ਫਰੂਟੀ, ਸੇਬ ਅਤੇ ਲੇਜ (ਚਿੱਪਸ) ਦਾ ਇੱਕ ਪੈਕੇਟ ਦਿੱਤਾ ਗਿਆ, ਪਰ ਉਸ ਨੇ ਖਾਧਾ ਨਹੀਂ। ਉਸ ਨੂੰ ਡਰ ਸੀ ਕਿ ਕਿਤੇ ਇਹ ਲੋਕ ਉਸ ਨੂੰ ਟਾਇਲਟ ਨਾ ਜਾਣ ਦੇਣ, ਇਸ ਲਈ ਉਸ ਨੇ ਸਿਰਫ਼ ਪਾਣੀ ਹੀ ਪੀਤਾ।
Published on: ਫਰਵਰੀ 17, 2025 8:10 ਪੂਃ ਦੁਃ