ਅੱਜ ਦਾ ਇਤਿਹਾਸ

ਰਾਸ਼ਟਰੀ

ਅੱਜ ਦਾ ਇਤਿਹਾਸ
18 ਫਰਵਰੀ 2006 ਨੂੰ ਭਾਰਤ ਅਤੇ ਪਾਕਿਸਤਾਨ ਵਿਚਾਲੇ ਥਾਰ ਐਕਸਪ੍ਰੈਸ ਸ਼ੁਰੂ ਹੋਈ ਸੀ
ਚੰਡੀਗੜ੍ਹ, 18 ਫ਼ਰਵਰੀ, ਦੇਸ਼ ਕਲਿਕ ਬਿਊਰੋ :
ਦੇਸ਼ ਅਤੇ ਦੁਨੀਆਂ ਵਿੱਚ 18 ਫਰਵਰੀ ਦਾ ਇਤਿਹਾਸ ਕਈ ਅਹਿਮ ਘਟਨਾਵਾਂ ਦਾ ਗਵਾਹ ਹੈ ਅਤੇ ਕਈ ਮਹੱਤਵਪੂਰਨ ਘਟਨਾਵਾਂ ਇਤਿਹਾਸ ਦੇ ਪੰਨਿਆਂ ਵਿੱਚ ਸਦਾ ਲਈ ਦਰਜ ਹੋ ਗਈਆਂ ਹਨ।ਅੱਜ ਜਿਕਰ ਕਰਦੇ ਹਾਂ 18 ਫ਼ਰਵਰੀ ਦੇ ਇਤਿਹਾਸ ਬਾਰੇ :-

  • ਅੱਜ ਦੇ ਦਿਨ 2014 ਵਿੱਚ ਆਂਧਰਾ ਪ੍ਰਦੇਸ਼ ਨੂੰ ਵੰਡ ਕੇ ਦੇਸ਼ ਦਾ 29ਵਾਂ ਸੂਬਾ ਤੇਲੰਗਾਨਾ ਬਣਾਉਣ ਦਾ ਮਤਾ ਲੋਕ ਸਭਾ ਵਿੱਚ ਪਾਸ ਕੀਤਾ ਗਿਆ ਸੀ।
  • 18 ਫਰਵਰੀ 2008 ਨੂੰ ਭਾਰਤੀ ਰਿਜ਼ਰਵ ਬੈਂਕ ਨੇ ਸਵਿਸ ਬੈਂਕ ਯੂਡੀਏਕ ਏਜੀ ਨੂੰ ਦੇਸ਼ ਵਿੱਚ ਕਾਰੋਬਾਰ ਕਰਨ ਦੀ ਇਜਾਜ਼ਤ ਦਿੱਤੀ ਸੀ।
  • 18 ਫਰਵਰੀ 2006 ਨੂੰ ਭਾਰਤ ਅਤੇ ਪਾਕਿਸਤਾਨ ਵਿਚਾਲੇ ਥਾਰ ਐਕਸਪ੍ਰੈਸ ਸ਼ੁਰੂ ਹੋਈ ਸੀ।
  • ਭਾਰਤ ਦਾ ਪਹਿਲਾ ਫਲੂ ਦਾ ਕੇਸ 18 ਫਰਵਰੀ 2006 ਨੂੰ ਮਹਾਰਾਸ਼ਟਰ ਦੇ ਇੱਕ ਪੋਲਟਰੀ ਫਾਰਮ ਵਿੱਚ ਦਰਜ ਕੀਤਾ ਗਿਆ ਸੀ।
  • ਅੱਜ ਦੇ ਦਿਨ 1999 ਵਿੱਚ ਬੰਗਲਾਦੇਸ਼ ਅਤੇ ਭਾਰਤ ਵਿਚਾਲੇ ਬੱਸ ਸੇਵਾ ਬਾਰੇ ਸਮਝੌਤਾ ਹੋਇਆ ਸੀ।
  • 1998 ਵਿੱਚ 18 ਫਰਵਰੀ ਨੂੰ ਸੀ. ਸੁਬਰਾਮਨੀਅਮ ਨੂੰ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਗਿਆ ਸੀ।
  • ਅੱਜ ਦੇ ਦਿਨ 1989 ਵਿੱਚ ਅਫਗਾਨਿਸਤਾਨ ਸਰਕਾਰ ਨੇ ਐਮਰਜੈਂਸੀ ਦਾ ਐਲਾਨ ਕੀਤਾ ਸੀ।
  • 1979 ਵਿਚ 18 ਫਰਵਰੀ ਨੂੰ ਸਹਾਰਾ ਰੇਗਿਸਤਾਨ ਵਿਚ ਪਹਿਲੀ ਅਤੇ ਆਖਰੀ ਬਰਫਬਾਰੀ ਹੋਈ ਸੀ।
  • ਅੱਜ ਦੇ ਦਿਨ 1971 ਵਿੱਚ ਭਾਰਤ ਨੇ ਅਰਵੀ ਸੈਟੇਲਾਈਟ ਸਟੇਸ਼ਨ ਰਾਹੀਂ ਬ੍ਰਿਟੇਨ ਨਾਲ ਆਪਣਾ ਪਹਿਲਾ ਸੈਟੇਲਾਈਟ ਸੰਪਰਕ ਕੀਤਾ ਸੀ।
  • 18 ਫਰਵਰੀ 1954 ਨੂੰ ਲਾਸ ਏਂਜਲਸ ਵਿਚ ਸਾਇੰਟੋਲੋਜੀ ਦਾ ਪਹਿਲਾ ਚਰਚ ਸਥਾਪਿਤ ਕੀਤਾ ਗਿਆ ਸੀ।
  • ਅੱਜ ਦੇ ਦਿਨ 1946 ਵਿਚ ਮੁੰਬਈ ਵਿਚ ਰਾਇਲ ਇੰਡੀਅਨ ਨੇਵੀ ਨੇ ਬਗਾਵਤ ਕੀਤੀ ਸੀ।
  • 18 ਫਰਵਰੀ 1943 ਨੂੰ ਨਾਜ਼ੀ ਫੌਜ ਨੇ ਵ੍ਹਾਈਟ ਰੋਜ਼ ਅੰਦੋਲਨ ਦੇ ਮੈਂਬਰਾਂ ਨੂੰ ਗ੍ਰਿਫਤਾਰ ਕਰ ਲਿਆ ਸੀ।
  • ਅੱਜ ਦੇ ਦਿਨ 1915 ਵਿੱਚ ਪਹਿਲੇ ਵਿਸ਼ਵ ਯੁੱਧ ਵਿੱਚ ਜਰਮਨੀ ਨੇ ਇੰਗਲੈਂਡ ਦੀ ਨਾਕਾਬੰਦੀ ਕੀਤੀ ਸੀ।
  • 18 ਫਰਵਰੀ 1911 ਨੂੰ ਭਾਰਤ ਵਿੱਚ ਹਵਾਈ ਜਹਾਜ਼ ਦੁਆਰਾ ਡਾਕ ਦੀ ਪਹਿਲੀ ਡਿਲਿਵਰੀ ਕੀਤੀ ਗਈ ਸੀ।
  • ਅੱਜ ਦੇ ਦਿਨ 1905 ਵਿੱਚ ਸ਼ਿਆਮਜੀ ਕ੍ਰਿਸ਼ਨਵਰਮਾ ਨੇ ਲੰਡਨ ਵਿੱਚ ਇੰਡੀਆ ਹੋਮ ਰੂਲ ਸੁਸਾਇਟੀ ਦੀ ਸਥਾਪਨਾ ਕੀਤੀ ਸੀ।

Published on: ਫਰਵਰੀ 18, 2025 7:16 ਪੂਃ ਦੁਃ

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।