ਨਵੀਂ ਦਿੱਲੀ, 18 ਫਰਵਰੀ, ਦੇਸ਼ ਕਲਿੱਕ ਬਿਓਰੋ :
ਮੰਗਲਵਾਰ ਨੂੰ ਸਵੇਰੇ ਸਵੇਰੇ ਮੱਧ ਪ੍ਰਦੇਸ਼ ਵਿੱਚ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ 7 ਲੋਕਾਂ ਦੀ ਮੌਤ ਹੋ ਗਈ ਅਤੇ ਦਰਜਨ ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ। ਮਿਲੀ ਜਾਣਕਾਰੀ ਅਨੁਸਾਰ ਭੈਣ ਦੇ ਘਰ ਵਿਆਹ ਤੋਂ ਵਾਪਸ ਆ ਰਹੇ ਸਨ ਤਾਂ ਰਸਤੇ ਵਿੱਚ ਟਿੱਪਰ ਨੇ ਟੱਕਰ ਮਾਰ ਦਿੱਤੀ, ਜਿਸ ਵਿੱਚ 7 ਲੋਕਾਂ ਦੀ ਮੌਤ ਹੋ ਗਈ। ਇਸ ਹਾਦਸੇ ਵਿੱਚ ਦਰਜਨ ਤੋਂ ਵੱਧ ਜ਼ਖਮੀ ਹੋ ਗਏ। ਇਹ ਘਟਨਾ ਜਵਾਹਰਪੁਰਾ ਥਾਣਾ ਖੇਤਰ ਵਿੱਚ ਵਾਪਰੀ।
ਇਹ ਵੀ ਪੜ੍ਹੋ : ਪੰਜਾਬ ਵਿਚ ਵਾਪਰਿਆ ਵੱਡਾ ਹਾਦਸਾ, ਬੱਸ ਨਾਲੇ ’ਚ ਡਿੱਗੀ, 5 ਦੀ ਮੌਤ ਕਈ ਜ਼ਖਮੀ
ਮਿਲੀ ਜਾਣਕਾਰੀ ਗਿਰੀਸ਼ ਨਰਾਇਣ ਆਪਣੇ ਪਰਿਵਾਰ ਨਾਲ ਆਪਣੀ ਭੈਣ ਦੇ ਘਰ ਤੋਂ ਵਿਆਹ ਸਮਾਰੋਹ ਵਿੱਚ ਗਏ ਸਨ। ਸਵੇਰੇ ਵਾਪਸੀ ਦੌਰਾਨ ਇਕ ਤੇਜ ਰਫਤਾਰ ਟਿੱਪਰ ਨੇ ਸਵਾਰੀਆਂ ਨਾਲ ਭਰੀ ਪਿਕਅਪ ਵਾਹਨ ਨੂੰ ਟੱਕਰ ਮਾਰ ਦਿੱਤੀ। ਇਸ ਘਟਨਾ ਵਿੱਚ 5 ਦੀ ਮੌਕੇ ਉਤੇ ਮੌਤ ਹੋ ਗਈ, ਜਦੋਂ ਕਿ 2 ਦੀ ਇਲਾਜ ਦੌਰਾਨ ਮੌਤ ਹੋ ਗਈ। 7 ਗੰਭੀਰ ਨੂੰ ਜ਼ਖਮੀਆਂ ਨੂੰ ਗਵਾਲੀਅਰ ਮੈਡੀਕਲ ਕਾਲਜ ਰੇਫਰ ਕਰ ਦਿੱਤਾ। ਕੁਲ ਇਕ ਦਰਜਨ ਤੋਂ ਜ਼ਿਆਦਾ ਜ਼ਖਮੀ ਹੋ ਗਏ।
Published on: ਫਰਵਰੀ 18, 2025 12:35 ਬਾਃ ਦੁਃ