ਰਿਆਦ, 18 ਫ਼ਰਵਰੀ, ਦੇਸ਼ ਕਲਿਕ ਬਿਊਰੋ :
ਯੂਕਰੇਨ ਯੁੱਧ ਦੇ ਹੱਲ ਨੂੰ ਲੈ ਕੇ ਸਾਊਦੀ ਅਰਬ ‘ਚ ਰੂਸ ਅਤੇ ਅਮਰੀਕਾ ਵਿਚਾਲੇ ਉੱਚ ਪੱਧਰੀ ਬੈਠਕ ਸ਼ੁਰੂ ਹੋ ਗਈ ਹੈ। ਇਸ ਬੈਠਕ ‘ਚ ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਅਤੇ ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਸ਼ਾਮਲ ਹੋਏ ਹਨ। ਦੋਵੇਂ ਸੋਮਵਾਰ ਨੂੰ ਰਾਜਧਾਨੀ ਰਿਆਦ ਪਹੁੰਚੇ ਸਨ।
ਰੂਸੀ ਦੇ ਵਲੋਂ ਲਾਵਰੋਵ ਤੋਂ ਇਲਾਵਾ ਪੁਤਿਨ ਦੇ ਵਿਦੇਸ਼ ਨੀਤੀ ਸਲਾਹਕਾਰ ਯੂਰੀ ਉਸ਼ਾਕੋਵ ਅਤੇ ਅਮਰੀਕੀ ਵਫਦ ‘ਚ ਰੂਬੀਓ ਤੋਂ ਇਲਾਵਾ ਰਾਸ਼ਟਰੀ ਸੁਰੱਖਿਆ ਸਲਾਹਕਾਰ (ਐੱਨ. ਐੱਸ. ਏ.) ਮਾਈਕਲ ਵਾਲਟਜ਼ ਅਤੇ ਯੂਕਰੇਨ ਅਤੇ ਰੂਸ ਲਈ ਵਾਸ਼ਿੰਗਟਨ ਦੇ ਵਿਸ਼ੇਸ਼ ਦੂਤ ਵਿਟ ਕੌਫ ਵੀ ਸ਼ਾਮਲ ਹੋਣ ਲਈ ਪਹੁੰਚੇ ਹਨ।
Published on: ਫਰਵਰੀ 18, 2025 5:38 ਬਾਃ ਦੁਃ