ਅੱਜ ਦਾ ਇਤਿਹਾਸ
19 ਫਰਵਰੀ 1878 ਨੂੰ ਥਾਮਸ ਐਡੀਸਨ ਨੇ ਫੋਨੋਗ੍ਰਾਫ ਦਾ ਪੇਟੈਂਟ ਕਰਵਾਇਆ ਸੀ
ਚੰਡੀਗੜ੍ਹ, 19 ਫ਼ਰਵਰੀ, ਦੇਸ਼ ਕਲਿਕ ਬਿਊਰੋ :
ਦੇਸ਼ ਅਤੇ ਦੁਨੀਆਂ ਵਿੱਚ 19 ਫਰਵਰੀ ਦਾ ਇਤਿਹਾਸ ਕਈ ਅਹਿਮ ਘਟਨਾਵਾਂ ਦਾ ਗਵਾਹ ਹੈ ਅਤੇ ਕਈ ਮਹੱਤਵਪੂਰਨ ਘਟਨਾਵਾਂ ਇਤਿਹਾਸ ਦੇ ਪੰਨਿਆਂ ਵਿੱਚ ਸਦਾ ਲਈ ਦਰਜ ਹੋ ਗਈਆਂ ਹਨ।ਅੱਜ ਰੌਸ਼ਨੀ ਪਾਵਾਂਗੇ 19 ਫ਼ਰਵਰੀ ਦੇ ਇਤਿਹਾਸ ਉੱਤੇ :-
- ਅੱਜ ਦੇ ਦਿਨ 2008 ਵਿੱਚ ਸੰਸਕ੍ਰਿਤ ਕਵੀ ਸਵਾਮੀ ਸ਼੍ਰੀ ਰਾਮਭਦਰਾਚਾਰੀਆ ਨੂੰ ਉਨ੍ਹਾਂ ਦੀ ਮਹਾਂਕਾਵਿ ਸ਼੍ਰੀ ਭਰਵਰਧਵਯਮ ਲਈ ਵਾਚਸਪਤੀ ਸਨਮਾਨ ਦਿੱਤਾ ਗਿਆ ਸੀ।
- 2006 ਵਿਚ 19 ਫਰਵਰੀ ਨੂੰ ਪਾਕਿਸਤਾਨ ਨੇ ਹਤਫ-2 (ਅਬਦਾਲੀ) ਮਿਜ਼ਾਈਲ ਦਾ ਪ੍ਰੀਖਣ ਕੀਤਾ ਸੀ।
- ਅੱਜ ਦੇ ਦਿਨ 2003 ਵਿਚ ਸੰਯੁਕਤ ਅਰਬ ਅਮੀਰਾਤ ਨੇ ਦਾਊਦ ਦੇ ਭਰਾ ਇਕਬਾਲ ਸ਼ੇਖ ਅਤੇ ਉਸ ਦੇ ਸਾਥੀ ਏਜਾਜ਼ ਪਠਾਨ ਨੂੰ ਭਾਰਤ ਹਵਾਲੇ ਕੀਤਾ ਸੀ।
- 2000 ਵਿਚ 19 ਫਰਵਰੀ ਨੂੰ ਟੂਵਾਲੂ ਸੰਯੁਕਤ ਰਾਸ਼ਟਰ ਦਾ 189ਵਾਂ ਮੈਂਬਰ ਬਣਿਆ ਸੀ।
- ਅੱਜ ਦੇ ਦਿਨ 1999 ਵਿੱਚ ਡੈਨਮਾਰਕ ਦੇ ਵਿਗਿਆਨੀ ਡਾ: ਲੇਨ ਵੈਸਟਰਗਾਰਡ ਵਾਸ਼ਿੰਗਟਨ ਵਿੱਚ ਪ੍ਰਕਾਸ਼ ਦੀ ਗਤੀ ਨੂੰ ਹੌਲੀ ਕਰਨ ਵਿੱਚ ਸਫ਼ਲ ਰਹੇ ਸਨ।
- 19 ਫਰਵਰੀ, 1993 ਨੂੰ ਹੈਟੋ ਨੇੜੇ ਸਮੁੰਦਰ ਵਿਚ ਇਕ ਜਹਾਜ਼ ਡੁੱਬਣ ਨਾਲ ਲਗਭਗ 1500 ਯਾਤਰੀਆਂ ਦੀ ਜਾਨ ਚਲੀ ਗਈ ਸੀ।
- 19 ਫਰਵਰੀ 1986 ਨੂੰ ਭਾਰਤ ‘ਚ ਪਹਿਲੀ ਕੰਪਿਊਟਰਾਈਜ਼ਡ ਰੇਲਵੇ ਰਿਜ਼ਰਵੇਸ਼ਨ ਟਿਕਟ ਦੀ ਸ਼ੁਰੂਆਤ ਹੋਈ ਸੀ।
- 19 ਫਰਵਰੀ, 1963 ਨੂੰ ਸੋਵੀਅਤ ਸੰਘ ਕਿਊਬਾ ਤੋਂ ਆਪਣੀਆਂ ਜ਼ਿਆਦਾਤਰ ਫ਼ੌਜਾਂ ਵਾਪਸ ਬੁਲਾਉਣ ਲਈ ਸਹਿਮਤ ਹੋ ਗਿਆ ਸੀ।
- ਅੱਜ ਦੇ ਦਿਨ 1891 ਵਿੱਚ ਰੋਜ਼ਾਨਾ ਅੰਮ੍ਰਿਤ ਬਾਜ਼ਾਰ ਪੱਤ੍ਰਿਕਾ ਦਾ ਪ੍ਰਕਾਸ਼ਨ ਸ਼ੁਰੂ ਹੋਇਆ ਸੀ।
- 19 ਫਰਵਰੀ 1878 ਨੂੰ ਥਾਮਸ ਐਡੀਸਨ ਨੇ ਫੋਨੋਗ੍ਰਾਫ ਦਾ ਪੇਟੈਂਟ ਕਰਵਾਇਆ ਸੀ।
- ਅੱਜ ਦੇ ਦਿਨ 1807 ਵਿੱਚ ਤੁਰਕੀ ਨਾਲ ਜੰਗ ਵਿੱਚ ਰੂਸ ਦੀ ਮਦਦ ਕਰਨ ਲਈ ਬਰਤਾਨਵੀ ਸੈਨਿਕ ਪਹੁੰਚੇ ਸਨ।
- ਅੱਜ ਦੇ ਦਿਨ 1949 ਵਿੱਚ ਵਿਗਿਆਨੀ ਪੀ ਬਲਰਾਮ ਦਾ ਜਨਮ ਹੋਇਆ ਸੀ।
- ਦੱਖਣੀ ਭਾਰਤੀ ਫਿਲਮ ਨਿਰਦੇਸ਼ਕ ਕੇ ਵਿਸ਼ਵਨਾਥ ਦਾ ਜਨਮ 19 ਫਰਵਰੀ 1930 ਨੂੰ ਹੋਇਆ ਸੀ।
- ਅੱਜ ਦੇ ਦਿਨ 1925 ਵਿੱਚ ਭਾਰਤ ਦੇ ਮਸ਼ਹੂਰ ਆਰਕੀਟੈਕਟ ਰਾਮ ਵੀ. ਸੁਤਾਰ ਦਾ ਜਨਮ ਹੋਇਆ ਸੀ।
- ਭਾਰਤੀ ਸਿਆਸਤਦਾਨ ਬੇਅੰਤ ਸਿੰਘ ਦਾ ਜਨਮ 19 ਫਰਵਰੀ 1922 ਨੂੰ ਹੋਇਆ ਸੀ।
- ਅੱਜ ਦੇ ਦਿਨ 1900 ਵਿੱਚ ਭਾਰਤੀ ਸਿਆਸਤਦਾਨ ਬਲਵੰਤਰਾਏ ਮਹਿਤਾ ਦਾ ਜਨਮ ਹੋਇਆ ਸੀ।
- 19 ਫਰਵਰੀ 1630 ਨੂੰ ਮਰਾਠਾ ਸਾਮਰਾਜ ਦੇ ਪਹਿਲੇ ਸ਼ਾਸਕ ਛਤਰਪਤੀ ਸ਼ਿਵਾਜੀ ਮਹਾਰਾਜ ਦਾ ਜਨਮ ਜੁੰਨਰ ਵਿੱਚ ਹੋਇਆ ਸੀ।
- ਅੱਜ ਦੇ ਦਿਨ 1473 ਵਿੱਚ ਪ੍ਰਸਿੱਧ ਯੂਰਪੀ ਖਗੋਲ ਵਿਗਿਆਨੀ ਅਤੇ ਗਣਿਤ-ਸ਼ਾਸਤਰੀ ਨਿਕੋਲਸ ਕੋਪਰਨਿਕਸ ਦਾ ਜਨਮ ਹੋਇਆ ਸੀ।
Published on: ਫਰਵਰੀ 19, 2025 7:04 ਪੂਃ ਦੁਃ