ਕੇਰਲ ਦੇ ਫੁੱਟਬਾਲ ਮੈਦਾਨ ‘ਚ ਪਟਾਕਿਆਂ ਵਿੱਚ ਧਮਾਕਾ, 30 ਤੋਂ ਵੱਧ ਲੋਕ ਜ਼ਖ਼ਮੀ
ਥਿਰੂਵਨੰਥਪੁਰਮ, 19 ਫ਼ਰਵਰੀ, ਦੇਸ਼ ਕਲਿਕ ਬਿਊਰੋ :
ਕੇਰਲ ਦੇ ਮਲੱਪਪੁਰਮ ਜ਼ਿਲ੍ਹੇ ਵਿੱਚ ਇੱਕ ਫੁੱਟਬਾਲ ਮੈਦਾਨ ਵਿੱਚ ਪਟਾਕਿਆਂ ਵਿੱਚ ਹੋਏ ਜ਼ਬਰਦਸਤ ਧਮਾਕੇ ਕਾਰਨ 30 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ।
ਇਹ ਘਟਨਾ ਫਾਈਨਲ ਫੁੱਟਬਾਲ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਵਾਪਰੀ, ਜਦੋਂ ਅਚਾਨਕ ਪਟਾਕੇ ਫਟ ਗਏ ਅਤੇ ਹਫੜਾ-ਦਫੜੀ ਮਚ ਗਈ।
ਇਹ ਘਟਨਾ ਥੇਰੇਟਾਮਲ ਦੇ ਫੁੱਟਬਾਲ ਮੈਦਾਨ ‘ਤੇ ਯੂਨਾਈਟਿਡ ਐਫਸੀ ਨੇਲੀਕੁਥ ਅਤੇ ਕੇਐਮਜੀ ਮਾਵੂਰ ਵਿਚਾਲੇ ਖੇਡੇ ਜਾ ਰਹੇ ਫਾਈਨਲ ਮੈਚ ਦੌਰਾਨ ਵਾਪਰੀ।
Published on: ਫਰਵਰੀ 19, 2025 8:02 ਪੂਃ ਦੁਃ