ਚੰਡੀਗੜ੍ਹ 19 ਫਰਵਰੀ, ਦੇਸ਼ ਕਲਿੱਕ ਬਿਓਰੋ
ਇਥੋਂ ਦੇ ਸਿੰਘ ਸਭਾ ਗੁਰਦਵਾਰਾ ਸਾਹਿਬ ਸੈਕਟਰ 19 ਵਿਚ ਅੱਜ ਦੁਪਹਿਰੇ ਚਿੱਤਰਕਾਰ ਜਰਨੈਲ ਸਿੰਘ ਜੋ ਪਹਿਲਾ ਸੈਕਟਰ 28 ਵਿਚ ਬਹੁਤ ਸਾਲ ਰਹਿਣ ਉਪਰੰਤ ਕੈਨੇਡਾ ਜਾ ਵਸੇ ਸਨ, ਦੀ ਅੰਤਿਮ ਅਰਦਾਸ ਹੋਈ ਜਿਸ ਵਿਚ ਰਾਗੀ ਸਿੰਘਾਂ ਨੇ ਰਸਭਿੰਨਾ ਕੀਰਤਨ ਕੀਤਾ। ਸੀਨੀਅਰ ਪੱਤਰਕਾਰ ਸ: ਦੇਵਿੰਦਰ ਸਿੰਘ ਕੋਹਲੀ ਨੇ ਪਹਿਲਾਂ ਸ: ਜਰਨੈਲ ਸਿੰਘ ਨਾਲ ਸਾਲਾਂਬੱਧੀ ਨੇੜਤਾ ਜਿਕਰ ਕੀਤਾ ਅਤੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਲੋਕਾਈ ਤੱਕ ਪਹੁੰਚਣ ਲਈ ਚਿੱਤਰਕਾਰੀ ਨੂੰ ਜ਼ਰੀਆਂ ਬਣਾਇਆ। ਦੇਸ਼ ਵਿਦੇਸ਼ ਵਿਚ ਪੰਜਾਬੀ ਸੱਭਿਆਚਾਰ ਨੂੰ ਜੱਗ ਜਾਹਰ ਕਰਵਾਇਆ। ਨਾਨਕਸਰ ਵਾਲੇ ਬਾਬਾ ਗੁਰਮੇਲ ਸਿੰਘ, ਕੈਨੇਡਾ ਤੋਂ ਸਾਹਿਤਕ ਹਸਤੀ ਸ੍ਰੀ ਮੋਹਨ ਗਿੱਲ, ਵੱਡੀ ਭੈਣ ਸਰਦਾਰਨੀ ਜਤਿੰਦਰ ਕੌਰ , ਸ੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ਸਰਦਾਰ ਅਮਰਿੰਦਰ ਸਿੰਘ ਅਤੇ ਹੋਰਾਂ ਨੇ ਸਰਧਾਂਜਲੀ ਭੇਂਟ ਕੀਤੀ ।ਇਸ ਸੋਗ ਸਮਾਗਮ ਵਿੱਚ ਰਿਸ਼ਤੇਦਾਰਾਂ, ਮਿੱਤਰਾਂ ਤੋਂ ਇਲਾਵਾ ਸਾਹਿਤਕਾਰ ਰਘਬੀਰ ਸਿੰਘ ਸਿਰਜਨਾ, ਰੰਗਕਰਮੀ ਸ੍ਰੀ ਸੰਜੀਵਨ, ਸਰਬਜੀਤ ਸਿੰਘ ਭੁੱਲਰ, ਪ੍ਰਸਿੱਧ ਪੱਤਰਕਾਰ ਸ੍ਰੀ ਬਲਜੀਤ ਬੱਲੀ, ਸ੍ਰੀ ਦਲਜੀਤ ਸਿੰਘ ਸਰਾਂ, ਸਮਰ ਨਿਊਜ ਚੈਨਲ ਦੇ ਸਿਆਸੀ ਸੰਪਾਦਕ ਸ: ਤਰਲੋਚਨ ਸਿੰਘ, ਟ੍ਰਿਬਿਊਨ ਯੂਨੀਅਨ ਦੇ ਸਾਬਕਾ ਪ੍ਰਧਾਨ ਸ੍ਰੀ ਬਲਵਿੰਦਰ ਜੰਮੂ,ਮੁਹਾਲੀ ਦੇ ਸਾਬਕਾ ਕੌਂਸਲਰ ਸ੍ਰੀ ਸੇਠੀ, ਸਾਬਕਾ ਸਯੁੰਕਤ ਨਿਰਦੇਸ਼ਕ ਸ: ਪਵਿੱਤਰ ਸਿੰਘ, ਸਰਦੂਲ ਸਿੰਘ ਅਬਰਾਵਾਂ,ਸੀਨੀਅਰ ਫੋਟੋਗ੍ਰਾਫ਼ਰ ਜਗਮੋਹਨ ਸਿੰਘ ਬਾਵਾ ਆਦਿ ਸ਼ਾਮਲ ਹੋਏ।
ਉਦੋਂ ਬਹੁਤ ਦੁੱਖ ਹੁੰਦਾ ਹੈ ਜਦੋਂ ਇਸ ਪੱਧਰ ਦੇ ਕਲਾਕਾਰ ਲਈ ਨਾ ਤਾਂ ਪੰਜਾਬ ਸਰਕਾਰ ਅਤੇ ਨਾ ਹੀ ਸ਼੍ਰੋਮਣੀ ਕਮੇਟੀ ਕੋਲ ਟਾਈਮ ਨਾ ਨਿਕਲਿਆ ਜਰਨੈਲ ਸਿੰਘ ਚਿੱਤਰਕਾਰ ਦੇ ਸਿੱਖ ਪੰਥ ਨਾਲ ਸੰਬੰਧਿਤ ਚਿੱਤਰਾਂ ਨੂੰ ਤੇ ਉਹਨਾਂ ਦੇ ਪਿਤਾ ਜੀ ਸਵਰਗੀ ਸ:ਕਿਰਪਾਲ ਸਿੰਘ ਦੇ ਚਿੱਤਰਾਂ ਨੂੰ ਜੇ ਮਨਫੀ ਕਰ ਦਈਏ ਤਾਂ ਸਿੱਖ ਇਤਿਹਾਸ ਨੂੰ ਦਰਸਾਉਣ ਲਈ ਸਾਡੇ ਕੋਲ ਤਾਂ ਚਿੱਤਰ ਹੀ ਨਹੀਂ ਹਨ ਚਾਹੇ ਉਹ ਬੰਦ ਬੰਦ ਕੱਟਦੇ ਭਾਈ ਮਨੀ ਸਿੰਘ ਜੀ ਦਾ ਚਿੱਤਰ ਹੋਵੇ ਦੇਗ ‘ਚ ਉਬਾਲੇ ਜਾਂਦੇ ਸਿੰਘਾਂ ਦੇ ਚਿੱਤਰ ਹੋਣ।
ਕਦੇ ਕਦੇ ਇਸ ਸਿਸਟਮ ‘ਤੇ ਤਰਸ ਵੀ ਆਉਂਦਾ ਹੈ ਕਿ ਲਿਆਕਤ ਤੋਂ ਕੋਰੇ ਸਿਆਸਤਦਾਨ ਲਿਆਕਤ ਸਮੇਂ ਦੇ ਨਹੀਂ ਜਾਂ ਉਹ ਮੋਕ ਮਾਰ ਜਾਂਦੇ ਹਨ। ਬੁਲਾਰਿਆਂ ਨੇ ਕਿਹਾ ਪੰਜਾਬ ਸਰਕਾਰ ਅਤੇ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਸਵਰਗੀ ਜਰਨੈਲ ਸਿੰਘ ਚਿੱਤਰਕਾਰ ਦੇ ਪੰਜਾਬ ਪ੍ਰਤੀ ਕੰਮ ਦਾ ਨੋਟਿਸ ਲਿਆ ਜਾਣਾ ਚਾਹੀਦਾ ਹੈ।
Published on: ਫਰਵਰੀ 19, 2025 9:36 ਬਾਃ ਦੁਃ