ਦਲਿਤ ਭਾਈਚਾਰੇ ਵਲੋਂ PAP ਚੌਕ ਜਾਮ ਕਰਕੇ ਪ੍ਰਦਰਸ਼ਨ
ਜਲੰਧਰ, 19 ਫਰਵਰੀ, ਦੇਸ਼ ਕਲਿਕ ਬਿਊਰੋ :
ਜਲੰਧਰ ਦੇ ਸਭ ਤੋਂ ਭੀੜ-ਭਾੜ ਵਾਲੇ ਚੌਕਾਂ ਵਿੱਚੋਂ ਇੱਕ ਪੀਏਪੀ ਚੌਕ ਵਿੱਚ ਅੱਜ ਦਲਿਤ ਭਾਈਚਾਰੇ ਨੇ ਧਰਨਾ ਸ਼ੁਰੂ ਕਰ ਦਿੱਤਾ ਹੈ। ਵੱਡੀ ਗਿਣਤੀ ਵਿੱਚ ਦਲਿਤ ਭਾਈਚਾਰੇ ਦੇ ਸਮਰਥਕਾਂ ਨੇ ਮੌਕੇ ’ਤੇ ਪਹੁੰਚ ਕੇ ਪੁਲੀਸ ਅਤੇ ਜਲੰਧਰ ਦੇ ਪਿੰਡ ਨੂਰਪੁਰ ਦੀ ਪੰਚਾਇਤ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਇਹ ਧਰਨਾ ਪੁਲਿਸ ਵੱਲੋਂ ਬੇਅਦਬੀ ਦੇ ਮੁਲਜ਼ਮਾਂ ਖਿਲਾਫ਼ ਕਾਰਵਾਈ ਨਾ ਕਰਨ ਤੇ ਨੂਰਪੁਰ ਚੱਠਾ ਦੀ ਪੰਚਾਇਤ ਵੱਲੋਂ ਦਲਿਤ ਵਿਰੋਧੀ ਗਤੀਵਿਧੀਆਂ ਖ਼ਿਲਾਫ਼ ਦਿੱਤਾ ਜਾ ਰਿਹਾ ਹੈ। ਧਰਨਾ ਸ਼ੁਰੂ ਹੁੰਦਿਆਂ ਹੀ ਜਲੰਧਰ ਸਿਟੀ ਪੁਲੀਸ ਦੇ ਅਧਿਕਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਧਰਨਾ ਦੇਣ ਆਏ ਲੋਕਾਂ ਨਾਲ ਗੱਲਬਾਤ ਸ਼ੁਰੂ ਕੀਤੀ।
Published on: ਫਰਵਰੀ 19, 2025 5:01 ਬਾਃ ਦੁਃ