ਪੰਜਾਬ ‘ਚ 8ਵੀਂ ਤੇ 12ਵੀਂ ਦੀਆਂ ਸਾਲਾਨਾ ਪ੍ਰੀਖਿਆਵਾਂ ਅੱਜ ਤੋਂ ਸ਼ੁਰੂ
ਮੋਹਾਲੀ, 19 ਫ਼ਰਵਰੀ, ਦੇਸ਼ ਕਲਿਕ ਬਿਊਰੋ :
ਪੰਜਾਬ ਸਕੂਲ ਸਿੱਖਿਆ ਬੋਰਡ (PSEB) ਦੀਆਂ 8ਵੀਂ ਅਤੇ 12ਵੀਂ ਕਲਾਸਾਂ ਦੀ ਸਾਲਾਨਾ ਪ੍ਰੀਖਿਆਵਾਂ ਅੱਜ (19 ਫਰਵਰੀ) ਤੋਂ ਸ਼ੁਰੂ ਹਨ। ਪ੍ਰੀਖਿਆਵਾਂ ਲਈ ਸੂਬੇ ਭਰ ਵਿੱਚ 2579 ਕੇਂਦਰ ਸਥਾਪਤ ਕੀਤੇ ਗਏ ਹਨ। ਇਨ੍ਹਾਂ ਪ੍ਰੀਖਿਆਵਾਂ ਵਿੱਚ 8.82 ਲੱਖ ਤੋਂ ਵੱਧ ਵਿਦਿਆਰਥੀ ਸ਼ਾਮਲ ਹੋਣਗੇ। ਪ੍ਰਸ਼ਨ ਪੱਤਰ ਲੀਕ ਨਾ ਹੋਣ, ਇਸ ਲਈ ਇਸ ਵਾਰ ਇੱਕ ਖਾਸ ਟ੍ਰੈਕਿੰਗ ਸਿਸਟਮ ਤਿਆਰ ਕੀਤਾ ਗਿਆ ਹੈ।
ਪ੍ਰੀਖਿਆ ਕੇਂਦਰਾਂ ’ਤੇ ਪ੍ਰਸ਼ਨ ਪੱਤਰ ਵਿਦਿਆਰਥੀਆਂ ਦੀ ਹਾਜ਼ਰੀ ਵਿੱਚ ਹੀ ਖੋਲੇ ਜਾਣਗੇ ਅਤੇ ਉਨ੍ਹਾਂ ਦੇ ਦਸਤਖਤ ਕਰਵਾਏ ਜਾਣਗੇ। ਇਸਦੇ ਨਾਲ-ਨਾਲ ਪ੍ਰੀਖਿਆਵਾਂ ਨੂੰ ਨਕਲ-ਮੁਕਤ ਬਣਾਉਣ ਲਈ ਵਿਸ਼ੇਸ਼ ਉਡਣ ਦਸਤੇ ਤਾਇਨਾਤ ਕੀਤੇ ਗਏ ਹਨ, ਜੋ ਅਚਾਨਕ ਚੈੱਕਿੰਗ ਕਰਨਗੇ। ਜੇਕਰ ਕਿਸੇ ਵੀ ਕੇਂਦਰ ‘ਤੇ ਸਮੂਹਿਕ ਨਕਲ ਦਾ ਮਾਮਲਾ ਫੜਿਆ ਜਾਂਦਾ ਹੈ, ਤਾਂ ਉੱਥੇ ਤਾਇਨਾਤ ਸਟਾਫ਼ ਵਿਰੁੱਧ ਵਿਭਾਗੀ ਕਾਰਵਾਈ ਕੀਤੀ ਜਾਵੇਗੀ।
ਪ੍ਰੀਖਿਆ ਸੰਚਾਲਨ ਲਈ ਆਉਣ ਵਾਲਾ ਸਾਰਾ ਖਰਚਾ ਡਿਊਟੀ ’ਤੇ ਤਾਇਨਾਤ ਸਟਾਫ਼ ਦੇ ਖਾਤੇ ਵਿੱਚ ਪਾਇਆ ਜਾਵੇਗਾ। ਜੇਕਰ ਕਿਸੇ ਕੇਂਦਰ ਵਿੱਚ ਨਕਲ ਦਾ ਕੋਈ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਮਾਮਲੇ ਦੇ ਹੱਲ ਹੋਣ ਤਕ ਕੇਂਦਰ ਸੁਪਰਡੈਂਟ ਨੂੰ ਮਿਹਨਤਾਨੇ ਦੀ ਅਦਾਇਗੀ ਨਹੀਂ ਕੀਤੀ ਜਾਵੇਗੀ।
Published on: ਫਰਵਰੀ 19, 2025 7:16 ਪੂਃ ਦੁਃ