ਅਸਾਮ ਗੈਰ-ਕਾਨੂੰਨੀ ਖਾਨ ਹਾਦਸਾ, 44 ਦਿਨ ਬਾਅਦ 5 ਹੋਰ ਮਜ਼ਦੂਰਾਂ ਦੀਆਂ ਲਾਸ਼ਾਂ ਬਰਾਮਦ
ਦਿਸਪੁਰ, 20 ਫਰਵਰੀ, ਦੇਸ਼ ਕਲਿਕ ਬਿਊਰੋ :
ਅਸਾਮ ‘ਚ ਗੈਰ-ਕਾਨੂੰਨੀ ਖਾਨ ਹਾਦਸੇ ‘ਚ ਮਾਰੇ ਗਏ 5 ਹੋਰ ਮਜ਼ਦੂਰਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਬਚਾਅ ਦਲ ਨੂੰ ਸਰਚ ਆਪਰੇਸ਼ਨ ‘ਚ 44 ਦਿਨ ਲੱਗੇ। ਪੁਲਿਸ ਨੇ ਦੱਸਿਆ ਕਿ ਲਾਸ਼ਾਂ ਬੁਰੀ ਤਰ੍ਹਾਂ ਸੜੀਆਂ ਹੋਈਆਂ ਸਨ। ਮਜ਼ਦੂਰਾਂ ਦੀ ਪਛਾਣ ਲਈ ਡੀਐਨਏ ਟੈਸਟ ਕਰਵਾਇਆ ਜਾਵੇਗਾ।
ਇਸ ਤੋਂ ਪਹਿਲਾਂ 8 ਜਨਵਰੀ ਨੂੰ ਇੱਕ ਲਾਸ਼ ਅਤੇ 11 ਜਨਵਰੀ ਨੂੰ ਤਿੰਨ ਲਾਸ਼ਾਂ ਬਰਾਮਦ ਹੋਈਆਂ ਸਨ। ਦਰਅਸਲ, ਦੀਮਾ ਹਸਾਓ ਜ਼ਿਲ੍ਹੇ ਦੀ ਉਮਰਾਂਗਸੋ ਕੋਲਾ ਖਾਨ ਵਿੱਚ ਪਾਣੀ ਭਰ ਜਾਣ ਕਾਰਨ 9 ਮਜ਼ਦੂਰ ਫਸ ਗਏ ਸਨ।
ਬਚਾਅ ਕਾਰਜ ਭਾਰਤੀ ਫੌਜ ਅਤੇ NDRF ਟੀਮ ਵੱਲੋਂ ਸਾਂਝੇ ਤੌਰ ‘ਤੇ ਚਲਾਇਆ ਜਾ ਰਿਹਾ ਸੀ। ਸਰਕਾਰ ਵੱਲੋਂ ਸਾਰੇ ਪੀੜਤ ਪਰਿਵਾਰਾਂ ਨੂੰ 10-10 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਗੈਰ-ਕਾਨੂੰਨੀ ਢੰਗ ਨਾਲ ਚੱਲ ਰਹੀਆਂ ਅਜਿਹੀਆਂ 220 ਖਾਣਾਂ ਨੂੰ ਬੰਦ ਕੀਤਾ ਜਾਵੇਗਾ।
Published on: ਫਰਵਰੀ 20, 2025 8:18 ਪੂਃ ਦੁਃ