ਮੋਹਾਲੀ: ਘਰਾਂ ‘ਚੋਂ ਗਹਿਣੇ ਚੋਰੀ ਕਰਨ ਵਾਲੇ ਚੋਰ ਸਮੇਤ ਦੋ ਕਾਬੂ
ਮੋਹਾਲੀ: 20 ਫਰਵਰੀ, ਦੇਸ਼ ਕਲਿੱਕ ਬਿਓਰੋ
ਸੀ ਆਈ ਏ ਸਟਾਫ ਵੱਲੋਂ ਘਰਾਂ ਵਿਚ ਚੋਰੀ ਕਰਨ ਵਾਲੇ ਇੱਕ ਦੋਸ਼ੀ ਨੂੰ ਗ੍ਰਿਫ਼ਤਾਰ ਕਰਕੇ ਉਸ ਕੋਲੋਂ ਸੋਨੇ ਅਤੇ ਚਾਂਦੀ ਦੇ ਗਹਿਣੇ ਬਰਾਮਦ ਕੀਤੇ ਗਏ ਅਤੇ ਇਕ ਹੋਰ ਦੋਸ਼ੀ ਨੂੰ ਅਸਲੇ ਦੇ ਮੁਕਦਮੇ ਵਿਚ ਗ੍ਰਿਫ਼ਤਾਰ ਕਰਕੇ ਉਸ ਕੋਲੋ ਦੋ ਨਜਾਇਜ਼ ਅਸਲੇ ਬਰਾਮਦ ਕੀਤੇ ਗਏ ਹਨ । ਇਸ ਦੇ ਸੰਬੰਧ ਵਿੱਚ ਸ੍ਰੀ ਤਲਵਿੰਦਰ ਸਿੰਘ ਗਿੱਲ (ਪੀ.ਪੀ.ਐੱਸ ) ਉਪ ਪੁਲਿਸ ਕਪਤਾਨ ਇਨਵੈਸਟੀਗੇਸ਼ਨ ਵਲੋਂ ਅੱਜ ਮਿਤੀ 20-02-2025 ਨੂੰ ਡੇਢ ਵਜੇ ਸੀ.ਆਈ.ਏ ਸਟਾਫ ਖਰੜ ਜ਼ਿਲਾ ਐੱਸ ਏ ਐੱਸ ਨਗਰ ਵਿਖੇ ਪ੍ਰੈਸ ਕਾਨਫਰੰਸ ਰੱਖੀ ਗਈ ਹੈ ਜਿਸ ਵਿੱਚ ਪੂਰੀ ਜਾਣਕਾਰੀ ਦਿੱਤੀ ਜਾਵੇਗੀ।
Published on: ਫਰਵਰੀ 20, 2025 12:07 ਬਾਃ ਦੁਃ