ਸ਼ਿਮਲਾ ਦੇ ਵਿਦਿਆਰਥੀ ਨਾਲ ਮੁਹਾਲੀ ‘ਚ ਹੈਵਾਨੀਅਤ, ਕੁਕਰਮ ਕਰਕੇ ਬਣਾਈ ਵੀਡੀਓ, ਗੁਪਤ ਅੰਗ ‘ਤੇ ਕਰੰਟ ਲਗਾਇਆ

ਪੰਜਾਬ

ਮੋਹਾਲੀ, 20 ਫਰਵਰੀ, ਦੇਸ਼ ਕਲਿਕ ਬਿਊਰੋ :
ਚੰਡੀਗੜ੍ਹ ‘ਚ ਪੜ੍ਹਦੇ ਸ਼ਿਮਲਾ ਦੇ ਵਿਦਿਆਰਥੀ ਨੂੰ ਅਗਵਾ ਕਰਕੇ ਉਸ ਦੇ ਗੁਪਤ ਅੰਗ ‘ਤੇ ਬਿਜਲੀ ਦਾ ਕਰੰਟ ਲਗਾਇਆ ਗਿਆ। ਮੁਲਾਜ਼ਮ ਉਸ ਨਾਲ ਕੁਕਰਮ ਕਰਦੇ ਸਨ ਅਤੇ ਅਸ਼ਲੀਲ ਵੀਡੀਓ ਬਣਾ ਕੇ ਬਲੈਕਮੇਲ ਕਰਦੇ ਸਨ। ਪੀੜਤ ਨੇ ਮੁਹਾਲੀ ਦੇ ਕਾਰ ਡੀਲਰ ਹਰਜੀਤ ਸਿੰਘ ਅਤੇ ਉਸ ਦੇ ਦੋਸਤ ਕਰਮ ਦੇਵ ’ਤੇ ਇਹ ਦੋਸ਼ ਲਾਏ ਹਨ। ਉਸ ਨੇ ਇੱਕ ਵੀਡੀਓ ਜਾਰੀ ਕਰਕੇ ਆਪਣੇ ਦੁੱਖ ਨੂੰ ਬਿਆਨ ਕੀਤਾ ਹੈ।
ਇਸ ਮਾਮਲੇ ‘ਚ ਪੀੜਤ ਵਿਦਿਆਰਥੀ ਦੀ ਸ਼ਿਕਾਇਤ ‘ਤੇ ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਥਾਣੇ ‘ਚ ਜ਼ੀਰੋ ਐੱਫ.ਆਈ.ਆਰ ਦਰਜ ਕਰਕੇ ਮੋਹਾਲੀ ਥਾਣਾ ਸਿਟੀ ਖਰੜ ਵਿਖੇ ਭੇਜ ਦਿੱਤੀ ਗਈ ਹੈ। ਇਸ ਦੌਰਾਨ ਥਾਣਾ ਸਦਰ ਦੇ ਇੰਚਾਰਜ ਅਜੀਤੇਸ਼ ਕੌਸ਼ਲ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਜਾਂਚ ਦੌਰਾਨ ਜੋ ਵੀ ਤੱਥ ਸਾਹਮਣੇ ਆਉਣਗੇ, ਉਸ ਦੇ ਆਧਾਰ ‘ਤੇ ਮੁਲਜ਼ਮਾਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Published on: ਫਰਵਰੀ 20, 2025 5:28 ਬਾਃ ਦੁਃ

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।