ਚੰਡੀਗੜ੍ਹ, 21 ਫ਼ਰਵਰੀ, ਦੇਸ਼ ਕਲਿਕ ਬਿਊਰੋ :
ਇਨਕਮ ਟੈਕਸ ਵਿਭਾਗ ਨੇ ਪੰਜਾਬ ਦੇ ਵੱਡੇ ਉਦਯੋਗਿਕ ਘਰਾਣਿਆਂ ਵਿੱਚੋਂ ਇੱਕ ਟਿਵਾਣਾ ਗਰੁੱਪ ਆਫ਼ ਇੰਡਸਟਰੀਜ਼ ਦੇ ਠਿਕਾਣਿਆਂ ‘ਤੇ 6 ਰਾਜਾਂ ਵਿੱਚ ਛਾਪੇਮਾਰੀ ਕੀਤੀ ਹੈ। ਹਰਿਆਣਾ ਦੇ ਮਹਿੰਦਰਗੜ੍ਹ ਜ਼ਿਲ੍ਹੇ ਦੇ ਨਾਰਨੌਲ ਵਿੱਚ ਉਸ ਦੇ ਸਾਥੀ ਦੇ ਟਿਕਾਣੇ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
ਇਨਕਮ ਟੈਕਸ ਟੀਮਾਂ ਕਰੀਬ 12 ਥਾਵਾਂ ‘ਤੇ ਦਸਤਾਵੇਜ਼ਾਂ ਦੀ ਜਾਂਚ ਕਰ ਰਹੀਆਂ ਹਨ। ਕੁਝ ਦਸਤਾਵੇਜ਼ ਜ਼ਬਤ ਕੀਤੇ ਗਏ ਹਨ। ਟੀਮਾਂ ਪੰਜਾਬ ਦੇ ਫਤਹਿਗੜ੍ਹ ਸਾਹਿਬ ਜ਼ਿਲ੍ਹੇ ਰੁੜਕੀ ਸਰਹਿੰਦ ਪਟਿਆਲਾ ਰੋਡ ‘ਤੇ ਪਹੁੰਚ ਗਈਆਂ ਹਨ।
ਇਸ ਤੋਂ ਇਲਾਵਾ ਇਨਕਮ ਟੈਕਸ ਟੀਮਾਂ ਵੱਲੋਂ ਸਰਹਿੰਦ, ਮਹਾਰਾਸ਼ਟਰ ਦੇ ਨਵੀਸਾ, ਅਹਿਮਦਾਬਾਦ ਦੇ ਕਲਿਆਣਗੜ੍ਹ, ਮੱਧ ਪ੍ਰਦੇਸ਼ ਦੇ ਦੇਵਾਸ, ਰੁਦਰਪੁਰ (ਉੱਤਰਾਖੰਡ) ਦੇ ਮਹੂਆ ਖੇੜਾ ਗੰਜ ਵਿੱਚ ਟਿਵਾਣਾ ਗਰੁੱਪ ਦੀਆਂ ਰਿਹਾਇਸ਼ਾਂ ਅਤੇ ਪਲਾਂਟਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਨਕਮ ਟੈਕਸ ਵਿਭਾਗ ਨੇ ਰਾਜਪੁਰਾ, ਖੰਨਾ, ਨਾਰਨੌਲ ‘ਚ ਇਸ ਦੇ ਸਹਿਯੋਗੀ ਅਦਾਰਿਆਂ ਦੇ ਟਿਕਾਣਿਆਂ ‘ਤੇ ਵੀ ਛਾਪੇਮਾਰੀ ਕੀਤੀ ਹੈ।
Published on: ਫਰਵਰੀ 21, 2025 5:01 ਬਾਃ ਦੁਃ