ਚੰਡੀਗੜ੍ਹ, 21 ਫਰਵਰੀ 2025, ਦੇਸ਼ ਕਲਿੱਕ ਬਿਓਰੋ :
ਜੁਆਇੰਟ ਐਕਸ਼ਨ ਕਮੇਟੀ, ਪੰਜਾਬ ਸਿਵਲ ਸਕੱਤਰੇਤ ਦੇ ਸੱਦੇ ਉਤੇ ਅੱਜ ਸਕੱਤਰੇਤ ਦੇ ਸਮੂਹ ਮੁਲਾਜ਼ਮਾ ਵੱਲੋਂ ਵਿੱਤ ਵਿਭਾਗ ਵਿਚ ਰੈਲੀ ਕੀਤੀ। ਮੁਲਾਜ਼ਮ ਆਗੂਆਂ ਵੱਲੋਂ ਪੰਜਾਬ ਸਰਕਾਰ ਪ੍ਰਤੀ ਰੋਸ ਪ੍ਰਗਟ ਕਰਦੇ ਹੋਏ ਕਿਹਾ ਕਿ ਅੱਜੇ ਤੱਕ ਜੁਆਇੰਟ ਐਕਸ਼ਨ ਕਮੇਟੀ ਨੂੰ ਕੋਈ ਵੀ ਪੈਨਲ ਮੀਟਿੰਗ ਨਹੀਂ ਦਿੱਤੀ ਗਈ। ਜਿਸ ਕਾਰਨ ਉਹਨਾਂ ਦੀਆਂ ਕਈ ਮੰਗਾ ਪੈਡਿੰਗ ਅਵਸਥਾ ਵਿਚ ਪਈਆਂ ਹਨ, ਜਿਵੇਂ ਕਿ ਪੁਰਾਣੀ ਪੈਨਸ਼ਨ ਦੀ ਬਹਾਲੀ, 2016 ਤੋਂ ਬਾਅਦ ਭਰਤੀ ਤਰੱਕੀਯਾਬਤਾ ਮੁਲਾਜ਼ਮਾ ਨੂੰ ਤਰੱਕੀ ਦੀ ਮਿਤੀ ਤੋਂ ਪੈ ਕਮਿਸ਼ਨ ਦੇ ਲਾਭ ਦੀ ਆਪਸ਼ਨ, ਕੇਂਦਰ ਦੇ 7ਵੇਂ ਤਨਖਾਹ ਕਮਿਸ਼ਨ ਦੀ ਥਾਂ ੳਤੇ ਪੰਜਾਬ ਦਾ 6ਵਾਂ ਤਨਖਾਹ ਕਮਿਸ਼ਨ ਨੂੰ ਤੁਰੰਤ ਲਾਗੂ ਕਰੇ ਅਤੇ 15.1.15 ਦੇ ਪੱਤਰ ਨੂੰ ਵਾਪਸ ਲਿਆ ਜਾਵੇ, ਚੰਡੀਗੜ੍ਹ ਦੇ ਰੇਟਾਂ ਅਨੁਸਾਰ ਲਾਇਸੰਸ ਫੀਸ ਵਸੂਲ ਬਾਰੇ, ਸਕੱਤਰੇਤ ਦੇ ਪਰਸਨਲ ਸਟਾਫ ਦੀ ਤਰਜ ਉਤੇ ਬਾਕੀ ਮੁਲਾਜਮਾਂ ਨੂੰ ਵੀ ਸਪੈਸ਼ਲ ਪੇਅ ਦੇਣ ਬਾਰੇ, ਸਕੱਤਰੇਤ ਵਿਖੇ outsource ਤੇ ਰੱਖੇ ਮੁਲਾਜਮਾਂ ਦੀ ਤਨਖਾਹ ਵਿੱਚ ਵਾਧਾ ਕਰਨ ਬਾਰੇ ਆਦਿ ਬਾਰੇ ਸ਼ੁਸੀਲ ਫੋਜੀ ਨੇ ਰੈਲੀ ਵਿੱਚ ਬੋਲਦਿਆ ਕਿਹਾ ਕੀ ਜਿਥੋਂ ਤੱਕ ਡੀ.ਏ ਦੀ ਗੱਲ ਹੈ ਮੁਲਾਜ਼ਮਾ ਦਾ ਮੰਨਣਾ ਹੈ ਕਿ ਇਹ ਕੋਈ ਮੰਗ ਨਹੀਂ ਹੈ ਇਹ ਤਾ ਤਨਖਾਹ ਦਾ ਹੀ ਹਿੱਸਾ ਹੈ ਅਤੇ ਪੰਜਾਬ ਸਰਕਾਰ ਦੇ ਖਜਾਨੇ ਵਿਚੋਂ ਜੇਕਰ ਆਈ.ਏ.ਐਸ ਅਫਸਰਾਂ ਨੂੰ ਡੀ.ਏ ਦੀਆਂ ਸਾਰੀਆਂ ਕਿਸ਼ਤਾ ਦਿੱਤੀਆਂ ਜਾ ਸਕਦੀਆਂ ਹਨ ਤਾ ਬਾਕੀ ਮੁਲਾਜ਼ਮਾਂ ਨੂੰ ਕਿਉਂ ਨਹੀ।
ਬੁਲਾਰਿਆਂ ਨੇ ਪੰਜਾਬ ਸਰਕਾਰ ਵਿਰੁੱਧ ਆਪਣੀਆਂ ਤਕਰੀਰਾਂ ਵਿਚ ਪੰਜਾਬ ਸਰਕਾਰ ਨੂੰ ਸੋਸ਼ਲ ਮੀਡੀਆ ਦੀ ਅਤੇ ਮਸ਼ਹੂਰੀਆਂ ਵਾਲੀ ਸਰਕਾਰ ਦਾ ਦਰਜਾ ਦਿੰਦੇ ਹੋਏ ਕਿਹਾ ਕਿ ਇਹ ਸਰਕਾਰ ਮਸ਼ਹੂਰੀਆਂ ਅਤੇ ਮੀਡੀਆ ਤੇ ਖਰਚ ਕਰ ਰਹੀ ਹੈ, ਜਦਕਿ ਇਸ ਨਾਲ ਮੁਲਾਜਮਾਂ ਦੀਆਂ ਸਾਰੀਆਂ ਮੰਗਾ ਪੂਰੀਆਂ ਕੀਤੀਆਂ ਜਾ ਸਕਦੀਆਂ ਹਨ। ਬੁਲਾਰਿਆ ਨੇ ਕਿਹਾ ਕੀ ਕਿਨੇ ਸ਼ਰਮ ਦੀ ਗੱਲ ਹੈ ਕਿ ਪੰਜਾਬ ਸਰਕਾਰ ਨੇ ਜੋ ਪੇਅ ਕਮਿਸ਼ਨ ਦੇ ਏਰੀਅਰ ਦਾ ਪੱਤਰ ਹਾਲ ਹੀ ਜਾਰੀ ਕੀਤਾ ਹੈ ਉਸ ਵਿੱਚ ਰੈਗੁਲਰ ਮੁਲਾਜ਼ਆਂ ਨੂੰ ਸਾਲ 2016 ਦੇ ਬਣਦੇ ਏਰੀਅਰ ਦੀ ਕਿਸ਼ਤਾ ਅਪ੍ਰੈਲ 2026 ਤੋਂ 12 ਕਿਸ਼ਤਾ ਵਿੱਚ ਦੇਣ ਦੀ ਗੱਲ ਕਹੀ ਹੈ ਅਤੇ ਸਾਲ 2017 ਤੋਂ 2021 ਤੱਕ ਦਾ ਏਰੀਅਰ ਅਪ੍ਰੈਲ 2027 ਤੋਂ 24 ਕਿਸ਼ਤਾ ਵਿੱਚ ਦੇਣ ਬਾਰੇ ਕਿਹਾ ਹੈ। ਜਦਕਿ ਇਸ ਸਰਕਾਰ ਦਾ ਕਾਰਜਕਾਲ ਮਾਰਚ 2027 ਵਿੱਚ ਖਤਮ ਹੈ। ਇਸ ਤੋਂ ਸਰਕਾਰ ਦੀ ਮੰਸ਼ਾ ਸਪਸ਼ਟ ਹੁੰਦੀ ਹੈ ਕਿ ਉਹ ਮੁਲਾਜ਼ਮਾਂ ਪ੍ਰਤੀ ਕਿਹੋ ਜਿਹਾ ਵਤੀਰਾ ਰੱਖਦੀ ਹੈ।
ਸੁਖਚੈਨ ਸਿੰਘ ਖਹਿਰਾ ਨੇ ਕਿਹਾ ਕੀ ਜੇਕਰ ਸਰਕਾਰ ਨੇ ਮੁਲਾਜ਼ਮਾਂ ਦੀਆਂ ਮੰਗਾ ਦਾ ਹੱਲ ਨਾ ਕਰਿਆ ਤਾਂ ਆਉਣ ਵਾਲੇ ਬਜਟ ਸ਼ੈਸ਼ਨ ਦੌਰਾਨ ਹੋਰ ਵੱਡੇ ਐਕਸ਼ਨ ਕੀਤੇ ਜਾਣਗੇ ਅਤੇ ਜਦੋਂ ਤੱਕ ਮੁਲਾਜਮਾਂ ਦੇ ਹੱਕਾ ਦੀ ਪ੍ਰਾਪਤੀ ਨਹੀਂ ਹੋ ਜਾਂਦੀ ਇਹ ਸੰਘਰਸ਼ ਬਹੁਤ ਹੀ ਤੀਬਰ ਗਤੀ ਵਿਚ ਅੱਗੇ ਵੱਧਦੇ ਰਹਿਣਗੇ ਅਤੇ ਸਰਕਾਰ ਨੂੰ ਹਰ ਹਾਲਤ ਵਿਚ ਝੁਕਣਾ ਪਵੇਗਾ ਅਤੇ ਪੰਜਾਬ ਦੇ ਮੁਲਾਜਮਾਂ ਦੇ ਸਾਰੇ ਹੱਕ ਦੇਣੇ ਪੇਣਗੇ। ਇਸ ਰੈਲੀ ਵਿਚ ਸੁਸ਼ੀਲ ਫੋਜੀ, ਮਨਜੀਤ ਸਿੰਘ ਰੰਧਾਵਾ, ਮਲਕੀਤ ਸਿੰਘ ਔਜਲਾ, ਕੁਲਵੰਤ ਸਿੰਘ, ਜਸਬੀਰ ਕੌਰ, ਅਲਕਾ ਚੋਪੜਾ, ਮਿਥੁਨ ਚਾਵਲਾ, ਅਮਨਦੀਪ ਕੌਰ, ਸੰਦੀਪ, ਚਰਨਿੰਦਰਜੀਤ ਸਿੰਘ, ਬਜਰੰਗ ਯਾਦਵ ਆਦਿ ਨੇ ਆਪਣੇ ਵਿਚਾਰ ਰੱਖੇ।
Published on: ਫਰਵਰੀ 21, 2025 3:35 ਬਾਃ ਦੁਃ