ਲੁਧਿਆਣਾ, 21 ਫਰਵਰੀ, ਦੇਸ਼ ਕਲਿਕ ਬਿਊਰੋ :
ਲੁਧਿਆਣਾ ‘ਚ ਫਲ ਵੇਚਣ ਵਾਲਿਆਂ ਨੂੰ ਬੰਦੂਕ ਦੀ ਨੋਕ ‘ਤੇ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। 4 ਦਿਨਾਂ ‘ਚ 2 ਅਜਿਹੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਪੀੜਤਾਂ ਨੇ ਮੋਤੀ ਨਗਰ ਥਾਣੇ ਵਿੱਚ ਸ਼ਿਕਾਇਤ ਵੀ ਦਰਜ ਕਰਵਾਈ ਪਰ ਦੋਸ਼ ਹੈ ਕਿ ਪੁਲੀਸ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਕਰ ਰਹੀ। ਮੁਲਜ਼ਮ ਪੁਲੀਸ ਦੀ ਪਹੁੰਚ ਤੋਂ ਦੂਰ ਹਨ।
ਜਾਣਕਾਰੀ ਦਿੰਦਿਆਂ ਸ਼ੇਰ ਸਿੰਘ ਨੇ ਦੱਸਿਆ ਕਿ ਉਹ ਫਲ ਦੀ ਰੇਹੜੀ ਲਾਉਦਾ ਹੈ।ਰਾਤ ਨੂੰ ਹਮੇਸ਼ਾ ਘਰ ਜਾਂਦਿਆਂ ਦੇਰ ਹੋ ਜਾਂਦੀ ਹੈ। ਉਹ ਦੇਰ ਰਾਤ ਘਰ ਪਰਤ ਰਿਹਾ ਸੀ। ਜਦੋਂ ਉਹ ਮਿਲਟਰੀ ਕਲੋਨੀ ਇਲਾਕੇ ਵਿੱਚ ਪਹੁੰਚਿਆ ਤਾਂ ਦੋ ਬਾਈਕਾਂ ’ਤੇ ਚਾਰ ਵਿਅਕਤੀ ਆਏ ਅਤੇ ਉਸ ਨੂੰ ਘੇਰ ਲਿਆ। ਬਦਮਾਸ਼ਾਂ ਨੇ ਉਸ ‘ਤੇ ਪਿਸਤੌਲ ਤਾਣ ਕੇ ਉਸ ਕੋਲੋਂ 9000 ਰੁਪਏ ਲੁੱਟ ਲਏ।
Published on: ਫਰਵਰੀ 21, 2025 9:39 ਪੂਃ ਦੁਃ