23 ਫਰਵਰੀ ਨੂੰ ਈਟ ਰਾਈਟ ਇੰਡੀਆ ਸਾਈਕਲਥੋਨ ਦਾ ਕੀਤਾ ਜਾਵੇਗਾ ਆਯੋਜਨ: ਡਿਪਟੀ ਕਮਿਸ਼ਨਰ

ਪੰਜਾਬ

23 ਫਰਵਰੀ ਨੂੰ ਈਟ ਰਾਈਟ ਇੰਡੀਆ ਸਾਈਕਲਥੋਨ ਦਾ ਕੀਤਾ ਜਾਵੇਗਾ ਆਯੋਜਨ- ਡਿਪਟੀ ਕਮਿਸ਼ਨਰ

– ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਸਾਈਕਲਥੋਨ ਵਿੱਚ ਭਾਗ ਲੈਣ ਦੀ ਕੀਤੀ ਅਪੀਲ

– 28 ਫਰਵਰੀ ਨੂੰ ਹੋਵੇਗਾ ਈਟ ਰਾਈਟ ਮੇਲੇ ਦਾ ਆਯੋਜਨ

ਫ਼ਰੀਦਕੋਟ 21 ਫ਼ਰਵਰੀ, ਦੇਸ਼ ਕਲਿੱਕ ਬਿਓਰੋ

ਸਿਹਤ ਵਿਭਾਗ ਤੇ ਫ਼ਰੀਦਕੋਟ ਸਾਈਕਲਿੰਗ ਗਰੁੱਪ ਵੱਲੋਂ ਈਟ ਰਾਈਟ ਇੰਡੀਆ ਸਾਈਕਲਥੋਨ 23 ਫ਼ਰਵਰੀ ਨੂੰ ਸਵੇਰੇ 6.30 ਵਜੇ ਸਰਕਟ ਹਾਊਸ ਤੋਂ ਸ਼ੁਰੂ ਕੀਤੀ ਜਾਵੇਗੀ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਨੇ ਦਿੱਤੀ । ਉਨ੍ਹਾਂ ਕਿਹਾ ਕਿ ਐਮ.ਐਲ.ਏ ਸ. ਗੁਰਦਿੱਤ ਸਿੰਘ ਸੇਖੋਂ ਇਸ ਸਾਈਕਲਥੋਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਨਗੇ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਸਾਈਕਲਥੋਨ ਸਵੇਰੇ 6.30 ਵਜੇ ਸਰਕਟ ਹਾਊਸ ਤੋਂ ਸ਼ੁਰੂ ਹੋ ਕੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ, ਮਹਾਤਮਾ ਗਾਂਧੀ ਸਕੂਲ ਰੋਡ, ਸਰਕੂਲਰ ਰੋਡ, ਕੰਮੇਆਣਾ ਗੇਟ ਚੌਂਕ, ਜੁਬਲੀ ਸਿਨੇਮਾ ਚੌਂਕ, ਬ੍ਰਿੰਜਿਦਰਾ ਕਾਲਜ ਰੋਡ, ਚਾਹਲ ਰੋਡ, ਬਾਬਾ ਬੰਦਾ ਸਿੰਘ ਬਹਾਦਰ ਚੌਂਕ ਬਾਈਪਾਸ ਤੋਂ ਬਾਬਾ ਫਰੀਦ ਸੱਭਿਆਚਾਰ ਕੇਂਦਰ ਵਿਖੇ ਸਮਾਪਤ ਹੋਵੇਗੀ । ਉਨ੍ਹਾਂ ਦੱਸਿਆ ਕਿ ਇਸ ਸਾਈਕਲਥੋਨ ਵਿੱਚ ਕਿਸੇ ਵੀ ਉਮਰ ਵਰਗ ਦਾ ਚਾਹਵਾਨ ਉਮੀਦਵਾਰ ਭਾਗ ਲੈ ਸਕਦਾ ਹੈ । ਉਨ੍ਹਾਂ ਦੱਸਿਆ ਕਿ ਇਸ ਸਾਈਕਲਥੋਨ ਵਿੱਚ ਭਾਗ ਲੈਣ ਵਾਲੇ ਉਮੀਦਵਾਰਾਂ ਨੂੰ ਟੀ-ਸ਼ਰਟ ਅਤੇ ਰਿਫੈਰਸ਼ਮੈਂਟ ਵੀ ਦਿੱਤੀ ਜਾਵੇਗੀ । ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਸਾਈਕਲਥੋਨ ਵਿੱਚ ਭਾਗ ਲੈਣ ਲਈ ਅਪੀਲ ਕੀਤੀ ।

ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬਾਬਾ ਫਰੀਦ ਸੱਭਿਆਚਾਰਕ ਕੇਂਦਰ ਵਿਖੇ 28 ਫਰਵਰੀ ਨੂੰ ਈਟ ਰਾਈਟ ਮੇਲੇ ਦਾ ਆਯੋਜਨ ਵੀ ਕੀਤਾ ਜਾ ਰਿਹਾ ਹੈ, ਜੋ ਕਿ ਲੋਕਾਂ ਵਿੱਚ ਚੰਗਾ ਖਾਣ ਪੀਣ ਨੂੰ ਉਤਸ਼ਾਹਿਤ ਕਰਨ ਲਈ ਮਨਾਇਆ ਜਾ ਰਿਹਾ ਹੈ । ਉਹਨਾਂ ਕਿਹਾ ਕਿ ਨੁੱਕੜ ਨਾਟਕ, ਸਭਿਆਚਾਰਕ ਪ੍ਰੋਗਰਾਮ, ਪੌਸ਼ਟਿਕ ਭੋਜਨ ਦੇ ਫੂਡ ਸਟਾਲ, ਫੂਡ ਸੇਫਟੀ ਆਨ ਵੀਲਸ ਪ੍ਰਦਰਸ਼ਨੀ ਅਤੇ ਸਕੂਲੀ ਬੱਚਿਆਂ ਦੇ ਪੋਸਟਰ ਮੇਕਿੰਗ ਮੁਕਾਬਲੇ ਮੇਲੇ ਦਾ ਆਕਰਸ਼ਣ ਹੋਣਗੇ। ਉਹਨਾਂ ਸਮੂਹ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਉਹ ਇਸ ਮੇਲੇ ਦਾ ਹਿੱਸਾ ਬਣ ਕੇ ਮੇਲੇ ਦਾ ਆਨੰਦ ਜਰੂਰ ਮਾਨਣ ਅਤੇ ਸਿਹਤ ਸੰਭਾਲ ਸਬੰਧੀ ਜਾਣਕਾਰੀ ਪ੍ਰਾਪਤ ਕਰਨ। 

Published on: ਫਰਵਰੀ 21, 2025 2:47 ਬਾਃ ਦੁਃ

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।