ਨਵੀਂ ਦਿੱਲੀ: 21 ਫਰਵਰੀ, ਦੇਸ਼ ਕਲਿੱਕ ਬਿਓਰੋ
ਸੀਬੀਐਸਈ ਦੀ 2026 ਤੋਂ ਸਾਲ ਵਿੱਚ ਦੋ ਵਾਰ ਦਸਵੀਂ ਜਮਾਤ ਦੀ ਬੋਰਡ ਪ੍ਰੀਖਿਆ ਨੂੰ ਲਾਗੂ ਕਰਨ ਦੀ ਯੋਜਨਾ ਹੈ।
ਇਸੇ ਤਰ੍ਹਾਂ ਬੋਰਡ ਇਹ ਵੀ ਤਿਆਰੀ ਕਰ ਰਿਹਾ ਹੈ ਕਿ ਇਮਤਿਹਾਨਾਂ ਦਾ ਮਹੀਨੇ ਤੋਂ ਉੱਪਰ ਦਾ ਸਮਾਂ ਘਟਾ ਕੇ ਹਫਤੇ ਤੋਂ 10 ਦਿਨ ਕਰਨ ਦੀ ਵੀ ਯੋਜਨਾ ਹੈ। ਇਹ ਤਦ ਹੀ ਸੰਭਵ ਹੈ ਜੇਕਰ ਬੋਰਡ ਸਾਲ ਵਿੱਚ ਬੋਰਡ ਇਮਤਿਹਾਨ ਲੈਣ ਦੀ ਤਿਆਰੀ ਕਰਦਾ ਹੈ।
ਇਸ ਸੰਬੰਧੀ ਪਿਛਲੇ ਦਿਨੀਂ ਭਾਰਤ ਦੇ ਸਿੱਖਿਆ ਮੰਤਰੀ, ਧਰਮਿੰਦਰ ਪ੍ਰਧਾਨ ਨੇ ਸੀ ਬੀ ਐਸ ਈ , ਐਨ ਸੀ ਈ ਆਰ ਟੀ, ਕੇਂਦਰੀ ਵਿਦਿਆਲਿਆ ਸੰਗਠਨ ਅਤੇ ਨਵੋਦਿਆ ਵਿਦਿਆਲਿਆ ਸਮਿਤੀ ਦੇ ਮੁਖੀਆਂ ਨਾਲ ਮੀਟਿੰਗ ਕੀਤੀ। ਉਨ੍ਹਾਂ ਨੇ ਸੋਮਵਾਰ ਨੂੰ ਜਨਤਕ ਸਲਾਹ-ਮਸ਼ਵਰੇ ਲਈ ਨਿਰਧਾਰਤ ਡਰਾਫਟ ਸਕੀਮਾਂ ‘ਤੇ ਚਰਚਾ ਕੀਤੀ, ਜਿਨ੍ਹਾਂ ‘ਤੇ ਚੰਗੀ ਤਰ੍ਹਾਂ ਵਿਚਾਰ ਕੀਤਾ ਗਿਆ।
ਬੋਰਡ ਦਾ ਇਹ ਵੀ ਵਿਚਾਰ ਬਣਿਆਂ ਹੈ ਕਿ ਜੇਕਰ 10ਵੀਂ ਦੇ ਦੋ ਵਾਰ ਇਮਤਿਹਾਨ ਲੈਣ ਦਾ ਤਜਰਬਾ ਸਫਲ ਰਿਹਾ ਤਾਂ ਇਸ ਨੂੰ 12ਵੀਂ ਦੇ ਇਮਤਿਹਾਨਾਂ ਲਈ ਵੀ ਲਾਗੂ ਕੀਤਾ ਜਾ ਸਕਦਾ ਹੈ।
Published on: ਫਰਵਰੀ 21, 2025 11:04 ਪੂਃ ਦੁਃ