ਮੋਹਾਲੀ : ਕੈਨੇਡਾ ‘ਚ ਸੋਨੇ ਦੀ ਸਭ ਤੋਂ ਵੱਡੀ ਚੋਰੀ ਵਿੱਚ ਲੋੜੀਂਦੇ ਸਿਮਰਨਪ੍ਰੀਤ ਪਨੇਸਰ ਦੀਆਂ ਸੰਪਤੀਆਂ ‘ਤੇ ED ਦੀ ਛਾਪੇਮਾਰੀ

ਪੰਜਾਬ ਪ੍ਰਵਾਸੀ ਪੰਜਾਬੀ

ਮੋਹਾਲੀ, 21 ਫ਼ਰਵਰੀ, ਦੇਸ਼ ਕਲਿਕ ਬਿਊਰੋ :
ਈਡੀ ਨੇ ਕੈਨੇਡਾ ਦੇ ਇਤਿਹਾਸ ਵਿੱਚ ਸੋਨੇ ਦੀ ਸਭ ਤੋਂ ਵੱਡੀ ਚੋਰੀ ਦੇ ਮਾਮਲੇ ਵਿੱਚ ਲੋੜੀਂਦੇ 32 ਸਾਲਾ ਏਅਰ ਕੈਨੇਡਾ ਦੇ ਸਾਬਕਾ ਮੈਨੇਜਰ ਸਿਮਰਨਪ੍ਰੀਤ ਪਨੇਸਰ ਦੀਆਂ ਸੰਪਤੀਆਂ ‘ਤੇ ਛਾਪੇਮਾਰੀ ਕੀਤੀ ਹੈ। ਪਤਾ ਲੱਗਾ ਹੈ ਕਿ ਟੀਮਾਂ ਸਵੇਰ ਤੋਂ ਹੀ ਮੋਹਾਲੀ ਦੇ ਸੈਕਟਰ-79 ਸਥਿਤ ਉਸ ਦੀ ਰਿਹਾਇਸ਼ ’ਤੇ ਪੁੱਜ ਗਈਆਂ ਸਨ। ਇਸ ਤੋਂ ਬਾਅਦ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਪਨੇਸਰ ਦੀ ਪਤਨੀ ਪ੍ਰੀਤੀ ਪਨੇਸਰ ਵੀ ਸਾਬਕਾ ਮਿਸ ਇੰਡੀਆ ਯੂਗਾਂਡਾ, ਗਾਇਕਾ ਅਤੇ ਅਭਿਨੇਤਰੀ ਹੈ।ਸੋਨੇ ਦੀ ਚੋਰੀ ਅਪ੍ਰੈਲ 2023 ਵਿੱਚ ਹੋਈ ਸੀ, ਜਿਸ ਵਿੱਚ ਟੋਰਾਂਟੋ ਦੇ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਦੇ ਕਾਰਗੋ ਕੰਪਲੈਕਸ ਵਿੱਚੋਂ 6,600 ਸੋਨੇ ਦੀਆਂ ਛੜਾਂ, ਕੁੱਲ 400 ਕਿਲੋਗ੍ਰਾਮ, ਅਤੇ ਲਗਭਗ $2.5 ਮਿਲੀਅਨ ਦੀ ਵਿਦੇਸ਼ੀ ਮੁਦਰਾ ਚੋਰੀ ਹੋ ਗਈ ਸੀ। ਇਹ ਘਟਨਾ ਉਦੋਂ ਵਾਪਰੀ ਜਦੋਂ ਜ਼ਿਊਰਿਖ ਤੋਂ ਆਈ ਫਲਾਈਟ ਤੋਂ ਸਾਮਾਨ ਉਤਾਰਿਆ ਜਾ ਰਿਹਾ ਸੀ।
ਸਿਮਰਨਪ੍ਰੀਤ, ਜੋ ਉਸ ਸਮੇਂ ਬਰੈਂਪਟਨ, ਓਨਟਾਰੀਓ ਵਿੱਚ ਰਹਿ ਰਿਹਾ ਸੀ, ਲੁੱਟ ਤੋਂ ਬਾਅਦ ਕੈਨੇਡਾ ਛੱਡ ਕੇ ਭਾਰਤ ਆ ਗਿਆ ਸੀ। ਹਾਲਾਂਕਿ, ਜੂਨ 2024 ਵਿੱਚ, ਉਸਦੇ ਵਕੀਲਾਂ ਦੇ ਜ਼ਰੀਏ ਖਬਰ ਆਈ ਕਿ ਉਹ ਆਤਮ ਸਮਰਪਣ ਕਰ ਦੇਵੇਗਾ, ਪਰ ਅਜਿਹਾ ਨਹੀਂ ਹੋਇਆ। ਪੀਲ ਰੀਜਨਲ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।

Published on: ਫਰਵਰੀ 21, 2025 11:05 ਪੂਃ ਦੁਃ

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।