ਅੱਜ ਦਾ ਇਤਿਹਾਸ

ਰਾਸ਼ਟਰੀ

ਅੱਜ ਦਾ ਇਤਿਹਾਸ
22 ਫਰਵਰੀ 1907 ਨੂੰ ਲੰਡਨ ‘ਚ ਟੈਕਸੀ ਮੀਟਰ ਵਾਲੀ ਪਹਿਲੀ ਕੈਬ ਚਲਾਈ ਗਈ ਸੀ
ਚੰਡੀਗੜ੍ਹ, 22 ਫ਼ਰਵਰੀ, ਦੇਸ਼ ਕਲਿਕ ਬਿਊਰੋ :
ਦੇਸ਼ ਅਤੇ ਦੁਨੀਆ ਵਿਚ 22 ਫਰਵਰੀ ਦਾ ਇਤਿਹਾਸ ਕਈ ਮਹੱਤਵਪੂਰਨ ਘਟਨਾਵਾਂ ਦਾ ਗਵਾਹ ਹੈ ਅਤੇ ਕਈ ਮਹੱਤਵਪੂਰਨ ਘਟਨਾਵਾਂ ਇਤਿਹਾਸ ਦੇ ਪੰਨਿਆਂ ਵਿਚ ਸਦਾ ਲਈ ਦਰਜ ਹੋ ਗਈਆਂ ਹਨ।ਆਓ ਜਾਣਦੇ ਹਾਂ 22 ਫਰਵਰੀ ਦੇ ਇਤਿਹਾਸ ਬਾਰੇ :-

  • ਇਸ ਦਿਨ 2008 ਵਿੱਚ ਸਮਕਾਲੀ ਭਾਰਤੀ ਕਲਾ ਦੇ ਨੌਜਵਾਨ ਆਲੋਚਕ ਅਤੇ ਸੰਪਾਦਕ ਡਾ. ਜੋਤਿਸ਼ ਜੋਸ਼ੀ ਨੂੰ ਦੇਵੀਸ਼ੰਕਰ ਅਵਸਥੀ ਸਮ੍ਰਿਤੀ ਸਨਮਾਨ ਦੇਣ ਦਾ ਐਲਾਨ ਕੀਤਾ ਗਿਆ ਸੀ।
  • 2006 ਵਿਚ 22 ਫਰਵਰੀ ਨੂੰ ਜਾਪਾਨ ਨੇ ਭਾਰਤ ਤੋਂ ਮੀਟ ਅਤੇ ਅੱਡਿਆਂ ਸਮੇਤ ਸਾਰੇ ਪੋਲਟਰੀ ਉਤਪਾਦਾਂ ਦੀ ਦਰਾਮਦ ‘ਤੇ ਪਾਬੰਦੀ ਲਗਾ ਦਿੱਤੀ ਸੀ।
  • ਅੱਜ ਦੇ ਦਿਨ 1999 ਵਿੱਚ ਭਾਰਤ ਦੇ ਪ੍ਰਸਿੱਧ ਅਰਥ ਸ਼ਾਸਤਰੀ ਜਗਦੀਸ਼ ਭਗਵਤੀ ਨੂੰ ਕੋਲੰਬੀਆ ਵਿਖੇ ਭਾਰਤੀ ਰਾਜਨੀਤਕ ਆਰਥਿਕਤਾ ਦੇ ਕੇਂਦਰ ਦਾ ਮੁਖੀ ਨਿਯੁਕਤ ਕੀਤਾ ਗਿਆ ਸੀ।
  • 1998 ਵਿਚ 22 ਫਰਵਰੀ ਨੂੰ ਜਾਪਾਨ ਦੇ ਨਾਗਾਨੋ ਸ਼ਹਿਰ ਵਿਚ ਅਠਾਰਵੀਆਂ ਵਿੰਟਰ ਓਲੰਪਿਕ ਖੇਡਾਂ ਸਮਾਪਤ ਹੋਈਆਂ ਸਨ।
  • ਅੱਜ ਦੇ ਦਿਨ 1992 ਵਿਚ ਖਾਰਤੂਮ ਵਿਚ ਹਜ਼ਾਰਾਂ ਸ਼ਰਨਾਰਥੀਆਂ ਦੇ ਘਰ ਢਾਹ ਦਿੱਤੇ ਗਏ ਸਨ।
  • 1979 ਵਿਚ 22 ਫਰਵਰੀ ਨੂੰ ਕੈਰੇਬੀਅਨ ਟਾਪੂ ਸੇਂਟ ਲੂਸੀਆ ਨੇ ਬਰਤਾਨੀਆ ਤੋਂ ਆਜ਼ਾਦੀ ਹਾਸਲ ਕੀਤੀ ਸੀ।
  • ਅੱਜ ਦੇ ਦਿਨ 1974 ਵਿੱਚ ਬੰਗਲਾਦੇਸ਼ ਨੂੰ ਪਾਕਿਸਤਾਨ ਨੇ ਮਾਨਤਾ ਦਿੱਤੀ ਸੀ।
  • 1935 ਵਿਚ 22 ਫਰਵਰੀ ਨੂੰ ਵ੍ਹਾਈਟ ਹਾਊਸ ਉੱਤੇ ਹਵਾਈ ਜਹਾਜ਼ਾਂ ਦੇ ਉਡਣ ‘ਤੇ ਪਾਬੰਦੀ ਲਗਾ ਦਿੱਤੀ ਗਈ ਸੀ।
  • 22 ਫਰਵਰੀ 1907 ਨੂੰ ਲੰਡਨ ਵਿਚ ਟੈਕਸੀ ਮੀਟਰ ਵਾਲੀ ਪਹਿਲੀ ਕੈਬ ਚਲਾਈ ਗਈ ਸੀ।
  • 22 ਫਰਵਰੀ 1848 ਨੂੰ ਪੈਰਿਸ ਵਿਚ ਲੂਈ ਫਿਲਿਪ ਦੇ ਸ਼ਾਸਨ ਦੀਆਂ ਅਸਫਲਤਾਵਾਂ ਕਾਰਨ ਬਗਾਵਤ ਹੋ ਗਈ ਸੀ।
  • ਅੱਜ ਦੇ ਦਿਨ 1845 ਵਿਚ ਈਸਟ ਇੰਡੀਆ ਕੰਪਨੀ ਨੇ ਡੱਚ ਈਸਟ ਇੰਡੀਆ ਕੰਪਨੀ ਤੋਂ ਸੇਰਾਮਪੁਰ ਅਤੇ ਬਾਲਾਸੋਰ ਨੂੰ ਖਰੀਦਿਆ ਸੀ।
  • 22 ਫਰਵਰੀ 1821 ਨੂੰ ਸਪੇਨ ਨੇ ਫਲੋਰੀਡਾ ਰਾਜ ਅਮਰੀਕਾ ਨੂੰ 5 ਮਿਲੀਅਨ ਡਾਲਰ ਵਿਚ ਵੇਚ ਦਿੱਤਾ ਸੀ।
  • ਅੱਜ ਦੇ ਦਿਨ 1784 ਵਿਚ ਅਮਰੀਕਾ ਦਾ ਪਹਿਲਾ ਵਪਾਰੀ ਜਹਾਜ਼ ਚੀਨ ਨਾਲ ਵਪਾਰ ਲਈ ਨਿਊਯਾਰਕ ਤੋਂ ਰਵਾਨਾ ਹੋਇਆ ਸੀ।

Published on: ਫਰਵਰੀ 22, 2025 7:12 ਪੂਃ ਦੁਃ

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।