ਪੀੜਤ ਨੌਜਵਾਨ ਇਲਾਜ ਲਈ ਮੋਰਿੰਡਾ ਦੇ ਨਿੱਜੀ ਹਸਪਤਾਲ ਵਿੱਚ ਦਾਖਲ ਦੋਸ਼ੀਆਂ ਦੀ ਭਾਲ ਸ਼ੁਰੂ
ਮੋਰਿੰਡਾ: 22 ਫਰਵਰੀ, ਭਟੋਆ
ਮੋਰਿੰਡਾ ਸਦਰ ਪੁਲਿਸ ਨੇ ਪਿੰਡ ਚਤਾਮਲਾ ਦੇ ਦੋ ਨੌਜਵਾਨਾਂ ਵੱਲੋਂ ਆਪਣੇ ਪਿੰਡ ਦੇ ਹੀ ਇੱਕ 23 ਸਾਲਾ ਅਣਵਿਆਹੇ ਨੌਜਵਾਨ ਦੀ ਕੁੱਟਮਾਰ ਕਰਕੇ ਉਸਨੂੰ ਖੁਦਕੁਸ਼ੀ ਕਰਨ ਲਈ ਮਜਬੂਰ ਕਰਨ ਦੇ ਦੋਸ਼ੀਆਂ ਵਿਰੁੱਧ ਵੱਖ ਵੱਖ ਧਰਾਵਾਂ ਦੀ ਮੁਕਦਮਾ ਦਰਜ ਕਰਕੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਭਲ ਸ਼ੁਰੂ ਕਰ ਦਿੱਤੀ, ਜਦਕਿ ਖੁਦਕੁਸ਼ੀ ਕੋਸ਼ਿਸ਼ ਕਰਨ ਵਾਲੇ ਨੌਜਵਾਨ ਨੂੰ ਮੋਰਿੰਡਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ ਜਿੱਥੇ ਕਿ ਉਹ ਹਾਲੇ ਵੀ ਜੇਰੇ ਇਲਾਜ ਹੈ ਅਤੇ ਪੁਲਿਸ ਨੂੰ ਕਿਸੇ ਵੀ ਤਰ੍ਹਾਂ ਦੇ ਬਿਆਨ ਦਰਜ ਕਰਵਾਉਣ ਲਈ ਯੋਗ ਨਹੀਂ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਇੰਸਪੈਕਟਰ ਸ਼ਵਿੰਦਰ ਸਿੰਘ ਐਸਐਚ ਓ ਮੋਰਿੰਡਾ ਸਦਰ ਨੇ ਦੱਸਿਆ ਕਿ ਬਰਿੰਦਰ ਸਿੰਘ ਪੁੱਤਰ ਮੇਵਾ ਸਿੰਘ ਬਾਸੀ ਪਿੰਡ ਚਤਾਮਲਾ ਥਾਣਾ ਸਦਰ ਮੋਰਿੰਡਾ ਜਿਲਾ ਰੂਪਨਗਰ ਨੇ ਪੁਲਿਸ ਨੂੰ ਲਿਖਵਾਏ ਬਿਆਨ ਵਿੱਚ ਦੱਸਿਆ ਕਿ 20 ਫਰਵਰੀ ਨੂੰ ਉਹ ਆਪਣੇ ਮਾਤਾ ਪਿਤਾ ਅਤੇ ਛੋਟੇ ਭਰਾ ਸਿਮਰਨ ਸਿੰਘ ਨਾਲ ਆਪਣੇ ਘਰ ਵਿੱਚ ਹਾਜ਼ਰ ਸੀ ਤਾਂ ਸਵੇਰੇ 9 ਵਜੇ , ਹਰਤੀਰਥ ਸਿੰਘ ਪੁੱਤਰ ਰਘਵੀਰ ਸਿੰਘ ਉਰਫ ਬੀਰੀ ਅਤੇ ਮਨਜੀਤ ਸਿੰਘ ਉਰਫ ਜੀਤਾ ਪੁੱਤਰ ਨਿਰਮਲ ਸਿੰਘ ਵਾਸੀ ਪਿੰਡ ਚਤਾਮਲਾ ਉਨ੍ਹਾਂ ਦੇ ਘਰ ਆਏ ਅਤੇ ਉਦੇ ਛੋਟੇ ਭਰਾ ਸਿਮਰਨ ਸਿੰਘ ਉਮਰ 23 ਸਾਲ ਨਾਲ ਕਿਸੇ ਗੱਲ ਨੂੰ ਲੈ ਕੇ ਬਹਿਸ ਕਰਦੇ ਹੋਏ ਉਸ ਨੂੰ ਫੜ ਕੇ ਘਰ ਤੋਂ ਬਾਹਰ ਲੈ ਗਏ ਅਤੇ ਅਤੇ ਉਹਨਾਂ ਨੂੰ ਪਿੱਛੇ ਆਉਣ ਤੇ ਨਤੀਜੇ ਭੁਗਤਣ ਦੀਆਂ ਧਮਕੀਆਂ ਦੇ ਕੇ ਸਿਮਰਨ ਸਿੰਘ ਨੂੰ ਮੋਟਰਸਾਈਕਲ ਵਿਚਕਾਰ ਬਿਠਾ ਕੇ ਘਰੋਂ ਦੂਰ ਲੈ ਗਏ ਬਲਿੰਦਰ ਸਿੰਘ ਨੇ ਪੁਲਿਸ ਨੂੰ ਲਿਖਵਾਏ ਬਿਆਨ ਵਿੱਚ ਦੱਸਿਆ ਕਿ ਇਸ ਮੋਟਰਸਾਈਕਲ ਨੂੰ ਮਨਜੀਤ ਸਿੰਘ ਉਰਫ ਜੀਤਾ ਚਲਾ ਰਿਹਾ ਸੀ। ਅਤੇ ਹਰ ਤੀਰਥ ਸਿੰਘ ਪਿੱਛੇ ਬੈਠਾ ਸੀ, ਵਰਿੰਦਰ ਸਿੰਘ ਅਨੁਸਾਰ ਇਹ ਦੋਨੋਂ ਉਸਦੇ ਭਰਾ ਸਿਮਰਨ ਸਿੰਘ ਨੂੰ ਹਰ ਤੀਰਥ ਸਿੰਘ ਦੇ ਘਰ ਲੈ ਗਏ ਜਿੱਥੇ ਉਸ ਨਾਲ ਇਹਨਾਂ ਦੋਨਾਂ ਵੱਲੋਂ ਭਾਰੀ ਕੁੱਟਮਾਰ ਕੀਤੀ ਗਈ। ਬਰਿੰਦਰ ਸਿੰਘ ਅਨੁਸਾਰ ਅੱਧੇ ਪੌਣੇ ਘੰਟੇ ਮਗਰੋਂ ਜਦੋਂ ਸਿਮਰਨ ਸਿੰਘ ਘਰ ਆਇਆ ਤਾਂ ਉਹ ਕਾਫੀ ਰੋ ਰਿਹਾ ਸੀ ਜਿਸ ਨੂੰ ਪੁੱਛਣ ਤੇ ਉਸ ਨੇ ਦੱਸਿਆ ਕਿ ਹਰ ਤੀਰਥ ਸਿੰਘ ਅਤੇ ਮਨਜੀਤ ਸਿੰਘ ਵੱਲੋਂ ਉਸ ਦੀ ਕਾਫੀ ਕੁੱਟ ਮਾਰ ਕੀਤੀ ਗਈ ਹੈ ਅਤੇ ਅਜਿਹੀ ਜਲਾਲਤ ਭਰੀ ਜ਼ਿੰਦਗੀ ਜਿਉਣ ਨਾਲੋਂ ਉਹ ਮਰ ਜਾਣਾ ਚੰਗਾ ਸਮਝਦਾ ਵਰਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਵੱਲੋਂ ਸਿਮਰਨ ਸਿੰਘ ਸਮਝਾਇਆ ਗਿਆ ਕਿ ਇਸ ਸਬੰਧੀ ਉਹ ਥਾਣੇ ਜਾ ਕੇ ਰਿਪੋਰਟ ਕਰਨਗੇ ਪ੍ਰੰਤੂ ਸਿਮਰਨ ਸਿੰਘ ਨੇ ਘਰ ਵਿੱਚ ਬਾਲਣ ਲਈ ਲਿਖੇ ਤੇਲ ਨੂੰ ਆਪਣੇ ਸਰੀਰ ਤੇ ਪਾ ਲਿਆ ਅਤੇ ਅੱਗ ਲਗਾਉਣ ਲਈ ਉਹ ਮਾਚਸ ਲੱਭਦਾ ਰਿਹਾ ਪ੍ਰੰਤੂ ਉਹਨਾਂ ਵੱਲੋਂ ਉਸ ਨੂੰ ਆਪਣੇ ਆਪ ਨੂੰ ਅੱਗ ਨਹੀਂ ਲਗਾਉਣ ਦਿੱਤੀ ਗਈ ਤਾਂ ਉਸ ਨੇ ਇੱਕ ਕਮਰੇ ਵਿੱਚ ਜਾ ਕੇ ਅੰਦਰੋਂ ਕੁੰਡੀ ਲਗਾ ਲਈ ਅਤੇ ਪੱਖੇ ਨਾਲ ਲਟਕੇ ਖੁਦਕਸ਼ੀ ਕਰਨ ਦੀ ਕੋਸ਼ਿਸ਼ ਕੀਤੀ ਵਰਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਵੱਲੋਂ ਚਾਰ ਪੰਜ ਮਿੰਟ ਦਰਵਾਜ਼ਾ ਖੜਕਾਉਣ ਉਪਰੰਤ ਜਦੋਂ ਸਿਮਰਨ ਸਿੰਘ ਵੱਲੋਂ ਦਰਵਾਜ਼ਾ ਨਾ ਖੋਲਿਆ ਗਿਆ ਤਾਂ ਉਸ ਨੇ ਆਪਣੇ ਪਿਤਾ ਦੀ ਸਹਾਇਤਾ ਨਾਲ ਦਰਵਾਜ਼ੇ ਨੂੰ ਤੋੜ ਦਿੱਤਾ ਅਤੇ ਜਦੋਂ ਅੰਦਰ ਦੇਖਿਆ ਤਾਂ ਸਿਮਰਨ ਸਿੰਘ ਪੱਖੇ ਨਾਲ ਲਟਕ ਰਿਹਾ ਸੀ ਜਿਸ ਨੂੰ ਉਸ ਨੇ ਆਪਣੇ ਪਿਤਾ ਦੀ ਸਹਾਇਤਾ ਨਾਲ ਥੱਲੇ ਉਤਾਰਿਆ ਅਤੇ ਇਲਾਜ਼ ਲਈ ਮੋਰਿੰਡਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ, ਜਿੱਥੇ ਉਹ ਇਲਾਜ਼ ਅਧੀਨ ਦਾਖਲ ਹੈ।
ਇੰਸਪੈਕਟਰ ਸ਼ਵਿੰਦਰ ਸਿੰਘ ਨੇ ਦੱਸਿਆ ਕਿ ਬਰਿੰਦਰ ਸਿੰਘ ਦੇ ਬਿਆਨ ਦੇ ਆਧਾਰ ਤੇ ਹਰਤੀਰਥ ਸਿੰਘ ਅਤੇ ਮਨਜੀਤ ਸਿੰਘ ਵਿਰੁੱਧ ਬੀਐਨ ਐਸ ਦੀਆਂ ਧਰਾਵਾ 333,127(2),
351(1), 115 (2) 3(5) ,BNS
ਅਧੀਨ ਮੁਕਦਮਾ ਨੰਬਰ 8 ਦਰਜ ਕਰਕੇ ਏਐਸਆਈ ਇੰਦਰਜੀਤ ਸਿੰਘ ਨੂੰ ਅਗਲੇਰੀ ਪੜਤਾਲ ਅਤੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਪੜਤਾਲੀਆ ਅਫਸਰ ਨਿਯੁਕਤ ਕੀਤਾ ਗਿਆ ਹੈ।
Published on: ਫਰਵਰੀ 22, 2025 3:37 ਬਾਃ ਦੁਃ