ਤੇਲੰਗਾਨਾ ‘ਚ ਨਿਰਮਾਣ ਅਧੀਨ ਸੁਰੰਗ ਦਾ ਹਿੱਸਾ ਡਿੱਗਿਆ, 6 ਮਜ਼ਦੂਰ ਫਸੇ

ਰਾਸ਼ਟਰੀ

ਹੈਦਰਾਬਾਦ, 22 ਫ਼ਰਵਰੀ, ਦੇਸ਼ ਕਲਿਕ ਬਿਊਰੋ :
ਤੇਲੰਗਾਨਾ ਦੇ ਨਾਗਰਕੁਰਨੂਲ ਜ਼ਿਲ੍ਹੇ ਵਿੱਚ ਅੱਜ ਸ਼ਨੀਵਾਰ ਸਵੇਰੇ SLBC (ਸ਼੍ਰੀਸੈਲਮ ਖੱਬੇ ਕੰਢੇ ਨਹਿਰ) ਸੁਰੰਗ ਪ੍ਰੋਜੈਕਟ ਦਾ ਇੱਕ ਹਿੱਸਾ ਢਹਿ ਗਿਆ। ਜਿਸ ਵਿੱਚ 6 ਮਜ਼ਦੂਰ ਫਸ ਗਏ।ਇਹ ਹਾਦਸਾ ਸੁਰੰਗ ਦੇ ਐਂਟਰੀ ਪੁਆਇੰਟ ਤੋਂ 14 ਕਿਲੋਮੀਟਰ ਅੰਦਰ ਵਾਪਰਿਆ।
ਅਧਿਕਾਰੀਆਂ ਮੁਤਾਬਕ ਕਰੀਬ ਤਿੰਨ ਮੀਟਰ ਛੱਤ ਦਾ ਹਿੱਸਾ ਡਿੱਗ ਗਿਆ।ਸੁਰੰਗ ਦਾ ਕੰਮ ਕਾਫੀ ਸਮੇਂ ਤੋਂ ਰੁਕਿਆ ਹੋਇਆ ਸੀ। ਚਾਰ ਦਿਨ ਪਹਿਲਾਂ ਹੀ ਮੁੜ ਕੰਮ ਸ਼ੁਰੂ ਕੀਤਾ ਗਿਆ।
ਨਗਰਕੁਰਨੂਲ ਦੇ ਐਸਪੀ ਵੈਭਵ ਗਾਇਕਵਾੜ ਨੇ ਦੱਸਿਆ ਕਿ ਸਿੰਚਾਈ ਪ੍ਰਾਜੈਕਟ ‘ਤੇ ਕੰਮ ਕਰ ਰਹੀ ਕੰਪਨੀ ਦੀਆਂ ਦੋ ਬਚਾਅ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਹਨ। ਕੰਪਨੀ ਮੁਤਾਬਕ ਘਟਨਾ ਸਮੇਂ 50 ਕਰਮਚਾਰੀ ਮੌਕੇ ‘ਤੇ ਮੌਜੂਦ ਸਨ। ਇਨ੍ਹਾਂ ਵਿੱਚੋਂ 43 ਸੁਰੱਖਿਅਤ ਬਾਹਰ ਆ ਗਏ ਹਨ।

Published on: ਫਰਵਰੀ 22, 2025 5:50 ਬਾਃ ਦੁਃ

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।