ਵਿਆਹ ਸਮਾਗਮ ਦੌਰਾਨ ਕੀਤੇ ਹਵਾਈ ਫਾਇਰ, ਰਿਵਾਲਵਰ ਤੇ ਕਾਰਤੂਸਾਂ ਸਮੇਤ ਇਕ ਕਾਬੂ
ਜਗਰਾਓਂ, 22 ਫ਼ਰਵਰੀ, ਦੇਸ਼ ਕਲਿਕ ਬਿਊਰੋ :
ਜਗਰਾਓਂ ਦੇ ਬੱਸ ਸਟੈਂਡ ਚੌਕੀ ਨੇੜੇ ਸਥਿਤ ਹੋਟਲ ਫਾਈਵ ਰਿਵਰਜ਼ ‘ਚ ਇਕ ਵਿਆਹ ਸਮਾਗਮ ਦੌਰਾਨ ਉਸ ਸਮੇਂ ਹਫੜਾ-ਦਫੜੀ ਮਚ ਗਈ, ਜਦੋਂ ਇਕ ਸ਼ਰਾਬੀ ਵਿਅਕਤੀ ਨੇ ਹੋਟਲ ਦੇ ਬਾਹਰ ਹਵਾ ‘ਚ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਜਿਸ ਕਾਰਨ ਹੋਟਲ ਸਟਾਫ਼ ਸਮੇਤ ਆਸ-ਪਾਸ ਦੇ ਲੋਕਾਂ ਵਿੱਚ ਡਰ ਦਾ ਮਾਹੌਲ ਬਣ ਗਿਆ।
ਥਾਣਾ ਸਿਟੀ ਦੇ ਏਐਸਆਈ ਗੁਰਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਲੁਧਿਆਣਾ-ਫਿਰੋਜ਼ਪੁਰ ਮੁੱਖ ਮਾਰਗ ’ਤੇ ਸਥਿਤ ਹੋਟਲ ਦੇ ਬਾਹਰ ਇੱਕ ਸ਼ਰਾਬੀ ਵਿਅਕਤੀ ਹਵਾ ਵਿੱਚ ਗੋਲੀਆਂ ਚਲਾ ਰਿਹਾ ਹੈ। ਆਸ-ਪਾਸ ਦੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ।
ਪੁਲਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਮੁਲਜ਼ਮ ਨੂੰ ਮੌਕੇ ਤੋਂ ਗ੍ਰਿਫਤਾਰ ਕਰ ਲਿਆ। ਮੁਲਜ਼ਮ ਦੀ ਪਛਾਣ ਗੁਰਿੰਦਰ ਸਿੰਘ ਵਾਸੀ ਰਾਮ ਨਗਰ ਸਿਵੀਆ, ਸੰਗਰੂਰ ਵਜੋਂ ਹੋਈ ਹੈ। ਪੁਲੀਸ ਨੇ ਉਸ ਕੋਲੋਂ ਰਿਵਾਲਵਰ ਅਤੇ ਕਾਰਤੂਸ ਬਰਾਮਦ ਕੀਤੇ ਹਨ।
Published on: ਫਰਵਰੀ 22, 2025 7:16 ਪੂਃ ਦੁਃ