23 ਫਰਵਰੀ 1886 ਨੂੰ ਅਮਰੀਕੀ ਖੋਜੀ ਤੇ ਰਸਾਇਣ ਵਿਗਿਆਨੀ ਮਾਰਟਿਨ ਹੇਲ ਨੇ ਐਲੂਮੀਨੀਅਮ ਦੀ ਖੋਜ ਕੀਤੀ ਸੀ
ਚੰਡੀਗੜ੍ਹ, 23 ਫ਼ਰਵਰੀ, ਦੇਸ਼ ਕਲਿਕ ਬਿਊਰੋ :
ਦੇਸ਼ ਅਤੇ ਦੁਨੀਆ ਵਿੱਚ 23 ਫਰਵਰੀ ਦਾ ਇਤਿਹਾਸ ਕਈ ਅਹਿਮ ਘਟਨਾਵਾਂ ਦਾ ਗਵਾਹ ਹੈ ਅਤੇ ਕਈ ਮਹੱਤਵਪੂਰਨ ਘਟਨਾਵਾਂ ਇਤਿਹਾਸ ਦੇ ਪੰਨਿਆਂ ਵਿੱਚ ਸਦਾ ਲਈ ਦਰਜ ਹੋ ਗਈਆਂ ਹਨ। ਅੱਜ ਜ਼ਿਕਰ ਕਰਦੇ ਹਾਂ 23 ਫ਼ਰਵਰੀ ਦੇ ਇਤਿਹਾਸ ਬਾਰੇ :-
- ਅੱਜ ਦੇ ਦਿਨ 2010 ਵਿੱਚ ਭਾਰਤ ਦੇ ਮਸ਼ਹੂਰ ਚਿੱਤਰਕਾਰ ਐਮ.ਐਫ.ਹੁਸੈਨ ਨੂੰ ਕਤਰ ਦੀ ਨਾਗਰਿਕਤਾ ਦਿੱਤੀ ਗਈ ਸੀ।
- 2006 ‘ਚ 23 ਫਰਵਰੀ ਨੂੰ ਇਰਾਕ ‘ਚ ਨਸਲੀ ਹਿੰਸਾ ‘ਚ ਕਰੀਬ 160 ਲੋਕਾਂ ਦੀ ਜਾਨ ਚਲੀ ਗਈ ਸੀ।
- ਅੱਜ ਦੇ ਦਿਨ 2003 ‘ਚ ਕੈਨੇਡਾ ਦੇ ਡੇਵਿਸਨ ਨੇ ਵਿਸ਼ਵ ਕੱਪ ‘ਚ ਸਭ ਤੋਂ ਤੇਜ਼ ਸੈਂਕੜਾ ਲਗਾ ਕੇ 1983 ‘ਚ ਬਣੇ ਕਪਿਲ ਦੇਵ ਦੇ ਰਿਕਾਰਡ ਨੂੰ ਤੋੜ ਦਿੱਤਾ ਸੀ।
- 1970 ਵਿਚ 23 ਫਰਵਰੀ ਨੂੰ ਗੁਆਨਾ ਦਾ ਰਾਸ਼ਟਰੀ ਦਿਵਸ ਘੋਸ਼ਿਤ ਕੀਤਾ ਗਿਆ ਸੀ।
- 1967 ਵਿਚ 23 ਫਰਵਰੀ ਨੂੰ ਅਮਰੀਕੀ ਫ਼ੌਜਾਂ ਨੇ ਵੀਅਤਨਾਮ ਯੁੱਧ ਵਿਚ ਵੱਡਾ ਹਮਲਾ ਸ਼ੁਰੂ ਕੀਤਾ ਸੀ।
- ਅੱਜ ਦੇ ਦਿਨ 1952 ਵਿੱਚ, ਕਰਮਚਾਰੀ ਭਵਿੱਖ ਨਿਧੀ ਅਤੇ ਫੁਟਕਲ ਵਿਵਸਥਾਵਾਂ ਐਕਟ ਪਾਸ ਕੀਤਾ ਗਿਆ ਸੀ।
- 23 ਫਰਵਰੀ 1945 ਨੂੰ ਕੈਨੇਡੀਅਨ ਫੌਜਾਂ ਨੇ ਜਰਮਨੀ ਦੇ ਕਾਲਕਰ ਖੇਤਰ ‘ਤੇ ਕਬਜ਼ਾ ਕਰ ਲਿਆ ਸੀ।
- ਅੱਜ ਦੇ ਦਿਨ 1940 ਵਿਚ ਯੂਨਾਨ ਦੇ ਨੇੜੇ ਸਥਿਤ ਲਾਸੀ ਟਾਪੂ ‘ਤੇ ਰੂਸੀ ਫ਼ੌਜਾਂ ਨੇ ਕਬਜ਼ਾ ਕਰ ਲਿਆ ਸੀ।
- 23 ਫਰਵਰੀ 1886 ਨੂੰ ਅਮਰੀਕੀ ਖੋਜੀ ਅਤੇ ਰਸਾਇਣ ਵਿਗਿਆਨੀ ਮਾਰਟਿਨ ਹੇਲ ਨੇ ਐਲੂਮੀਨੀਅਮ ਦੀ ਖੋਜ ਕੀਤੀ ਸੀ।
- ਅੱਜ ਦੇ ਦਿਨ 1969 ਵਿੱਚ ਹਿੰਦੀ ਫਿਲਮਾਂ ਦੀ ਅਦਾਕਾਰਾ ਭਾਗਿਆਸ਼੍ਰੀ ਦਾ ਜਨਮ ਹੋਇਆ ਸੀ।
- ਭਾਰਤੀ ਸਿਆਸਤਦਾਨ ਕਰਨ ਸਿੰਘ ਦਾ ਜਨਮ 23 ਫਰਵਰੀ 1982 ਨੂੰ ਹੋਇਆ ਸੀ।
- ਅੱਜ ਦੇ ਦਿਨ 1983 ਵਿੱਚ ਭਾਰਤੀ/ਅਮਰੀਕੀ ਕਾਮੇਡੀਅਨ ਅਜ਼ੀਜ਼ ਅੰਸਾਰੀ ਦਾ ਜਨਮ ਹੋਇਆ ਸੀ।
Published on: ਫਰਵਰੀ 23, 2025 7:15 ਪੂਃ ਦੁਃ