ਜੰਮੂ-ਕਸ਼ਮੀਰ ‘ਚ ਬਰਫਬਾਰੀ, ਸੈਲਾਨੀਆਂ ਦੀ ਗਿਣਤੀ ਵਧੀ
ਸ਼੍ਰੀਨਗਰ, 23 ਫ਼ਰਵਰੀ, ਦੇਸ਼ ਕਲਿਕ ਬਿਊਰੋ :
ਜੰਮੂ-ਕਸ਼ਮੀਰ ‘ਚ ਬਰਫਬਾਰੀ ਤੋਂ ਬਾਅਦ ਸੈਲਾਨੀਆਂ ਦਾ ਆਉਣਾ ਜਾਰੀ ਹੈ। ਦੋ ਦਿਨਾਂ ਤੋਂ ਪੈ ਰਹੀ ਬਰਫ਼ਬਾਰੀ ਨੇ ਡੋਡਾ, ਭਦਰਵਾਹ, ਰਾਜੌਰੀ ਸਮੇਤ ਸਾਰੇ ਉੱਚੇ ਪਹਾੜੀ ਇਲਾਕਿਆਂ ਨੂੰ ਸਫ਼ੈਦ ਚਾਦਰ ਵਿੱਚ ਬਦਲ ਦਿੱਤਾ ਹੈ।
ਸ਼੍ਰੀਨਗਰ ਦੀ ਡਲ ਝੀਲ ‘ਚ ਸੈਲਾਨੀਆਂ ਦੀ ਗਿਣਤੀ ‘ਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਇਸ ਦੇ ਨਾਲ ਹੀ ਬੁਢਲ-ਮਹੋਰ-ਗੁੱਲ ਰੋਡ ‘ਤੇ ਬਰਫ ਹਟਾਉਣ ਦਾ ਕੰਮ ਚੱਲ ਰਿਹਾ ਹੈ। ਇਹ ਰਾਜੌਰੀ, ਮਹੋਰ ਅਤੇ ਰਾਮਬਨ ਜ਼ਿਲ੍ਹਿਆਂ ਨੂੰ ਜੋੜਦਾ ਹੈ।
24 ਫਰਵਰੀ ਦੀ ਰਾਤ ਨੂੰ ਪੱਛਮੀ ਗੜਬੜੀ ਦੇ ਸਰਗਰਮ ਹੋਣ ਦੀ ਸੰਭਾਵਨਾ ਹੈ। ਇਸ ਕਾਰਨ ਜੰਮੂ-ਕਸ਼ਮੀਰ, ਲੱਦਾਖ, ਉੱਤਰਾਖੰਡ, ਹਿਮਾਚਲ ਪ੍ਰਦੇਸ਼ ‘ਚ ਇਕ ਵਾਰ ਫਿਰ ਤੋਂ ਬਾਰਿਸ਼ ਅਤੇ ਬਰਫਬਾਰੀ ਸ਼ੁਰੂ ਹੋ ਸਕਦੀ ਹੈ।
ਇਸ ਦਾ ਅਸਰ ਪੰਜਾਬ, ਹਰਿਆਣਾ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਦੇ ਮੌਸਮ ‘ਤੇ ਵੀ ਪਵੇਗਾ। ਇਨ੍ਹਾਂ ਖੇਤਰਾਂ ਦੇ ਕੁਝ ਇਲਾਕਿਆਂ ਵਿੱਚ ਮੀਂਹ ਪੈ ਸਕਦਾ ਹੈ।
Published on: ਫਰਵਰੀ 23, 2025 7:34 ਪੂਃ ਦੁਃ