ਮੁਹਾਲੀ ਵਿਖੇ ਲਿਫਟ ‘ਚ 2 NRI ਸਮੇਤ 9 ਲੋਕ ਡੇਢ ਘੰਟਾ ਫਸੇ ਰਹੇ
ਮੋਹਾਲੀ, 23 ਫ਼ਰਵਰੀ, ਦੇਸ਼ ਕਲਿਕ ਬਿਊਰੋ :
ਚੰਡੀਗੜ੍ਹ ਏਅਰਪੋਰਟ ਰੋਡ ’ਤੇ ਸਥਿਤ ਮੁਹਾਲੀ ਸਿਟੀ ਸੈਂਟਰ-2 ਦੇ ਬਲਾਕ ਐਫ ਦੀ ਲਿਫਟ ਅਚਾਨਕ ਫਸ ਗਈ। ਲਿਫਟ ਵਿੱਚ 2 ਐਨ.ਆਰ.ਆਈ ਵਿਲੀਅਮ ਅਤੇ ਜੈਰੀ ਸਮੇਤ 9 ਲੋਕ ਮੌਜੂਦ ਸਨ, ਜੋ ਕਾਫੀ ਘਬਰਾ ਗਏ। ਇਸ ਦੀ ਸੂਚਨਾ ਤੁਰੰਤ ਪੁਲਸ ਅਤੇ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ।
ਘਟਨਾ ਕੱਲ੍ਹ ਦੇਰ ਸ਼ਾਮ ਦੀ ਹੈ। ਸੂਚਨਾ ਮਿਲਦੇ ਹੀ ਮੌਕੇ ‘ਤੇ ਪਹੁੰਚੇ ਡੀ.ਐੱਸ.ਪੀ. ਸਿਟੀ-2 ਹਰਸਿਮਰਨ ਸਿੰਘ ਬੱਲ ਅਤੇ ਫਾਇਰ ਵਿਭਾਗ ਦੇ ਫਾਇਰ ਅਫਸਰ ਹਰਜਿੰਦਰ ਪਾਲ ਟੀਮ ਸਮੇਤ ਪਹੁੰਚੇ ਅਤੇ ਬਚਾਅ ਕਾਰਜ ਚਲਾਇਆ। ਕਰੀਬ ਡੇਢ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਲਿਫਟ ਦੇ ਉਪਰਲੇ ਹਿੱਸੇ ਨੂੰ ਕੱਟ ਕੇ ਸਾਰਿਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ।
Published on: ਫਰਵਰੀ 23, 2025 12:34 ਬਾਃ ਦੁਃ