ਇੱਕ ਅਮਰੀਕੀ ਹਸਪਤਾਲ ਦੇ ਆਈਸੀਯੂ ‘ਚ ਗੋਲੀਬਾਰੀ, ਡਾਕਟਰ ਤੇ ਨਰਸ ਸਮੇਤ ਤਿੰਨ ਜਖ਼ਮੀ, ਹਮਲਾਵਰ ਢੇਰ
ਵਾਸਿੰਗਟਨ, 23 ਫ਼ਰਵਰੀ, ਦੇਸ਼ ਕਲਿਕ ਬਿਊਰੋ :
ਅਮਰੀਕੀ ਸ਼ਹਿਰ ਪੈਨਸਿਲਵੇਨੀਆ ਵਿੱਚ ਇੱਕ ਵਿਅਕਤੀ ਨੇ ਇੱਕ ਹਸਪਤਾਲ ਦੇ ਆਈਸੀਯੂ ਵਿੱਚ ਦਾਖਲ ਹੋ ਕੇ ਗੋਲੀਆਂ ਚਲਾ ਦਿੱਤੀਆਂ। ਯਾਰਕ ਕਾਉਂਟੀ ਦੇ ਅਟਾਰਨੀ ਟਿਮ ਬਾਰਕਰ ਨੇ ਕਿਹਾ ਕਿ ਹਮਲਾਵਰ ਇੱਕ ਹੈਂਡਗਨ ਅਤੇ ਇੱਕ ਬੈਕਪੈਕ ਨਾਲ ਯੂਪੀਐਮਸੀ ਮੈਮੋਰੀਅਲ ਹਸਪਤਾਲ ਵਿੱਚ ਦਾਖਲ ਹੋਇਆ ਸੀ।
ਹਮਲਾਵਰ ਸਿੱਧਾ ਆਈਸੀਯੂ ਵਿੱਚ ਗਿਆ ਅਤੇ ਗੋਲੀਆਂ ਚਲਾ ਦਿੱਤੀਆਂ।ਇਸ ਗੋਲੀਬਾਰੀ ਵਿੱਚ ਇੱਕ ਡਾਕਟਰ ਅਤੇ ਇੱਕ ਨਰਸ ਸਮੇਤ ਤਿੰਨ ਕਰਮਚਾਰੀ ਜ਼ਖਮੀ ਹੋ ਗਏ। ਬਾਅਦ ਵਿੱਚ ਪੁਲਿਸ ਨੇ ਹਮਲਾਵਰ ਨੂੰ ਮਾਰ ਦਿੱਤਾ। ਇਸ ਦੌਰਾਨ ਦੋ ਹੋਰ ਜ਼ਖ਼ਮੀ ਹੋ ਗਏ ਜਦਕਿ ਇੱਕ ਪੁਲਿਸ ਮੁਲਾਜ਼ਮ ਦੀ ਮੌਤ ਹੋ ਗਈ।
Published on: ਫਰਵਰੀ 23, 2025 7:29 ਪੂਃ ਦੁਃ