ਜਲੰਧਰ ‘ਚ ਅਸਾਮ ਰਾਈਫਲਜ਼ ਨੇ ਜਿੱਤੀ ਘੋੜਸਵਾਰੀ ਚੈਂਪੀਅਨਸ਼ਿਪ 2025
ਜਲੰਧਰ, 23 ਫਰਵਰੀ, ਦੇਸ਼ ਕਲਿਕ ਬਿਊਰੋ :
ਨੈਸ਼ਨਲ ਘੋੜਸਵਾਰੀ ਚੈਂਪੀਅਨਸ਼ਿਪ 2025 (ਟੈਂਟ ਪੈਗਿੰਗ) ਦਾ ਉਦਘਾਟਨ ਬੀਤੇ ਦਿਨ ਪੀਏਪੀ ਕੈਂਪਸ, ਜਲੰਧਰ ਵਿਖੇ ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਗੌਰਵ ਯਾਦਵ ਨੇ ਕੀਤਾ ਸੀ।ਇਸ ਚੈਂਪੀਅਨਸ਼ਿਪ ਦਾ ਅੱਜ ਫਾਈਨਲ ਮੈਚ ਹੋਇਆ। ਜਿਸ ਵਿੱਚ ਅੱਜ ਅਸਾਮ ਰਾਈਫਲਜ਼ ਨੇ ਜਿੱਤ ਦਰਜ ਕੀਤੀ ਹੈ।
ਅੱਜ ਭਾਵ 23 ਫਰਵਰੀ ਨੂੰ ਸਮਾਪਤ ਹੋਈ ਇਸ ਵਿਲੱਖਣ ਚੈਂਪੀਅਨਸ਼ਿਪ ਵਿੱਚ ਵੱਖ-ਵੱਖ ਰਾਜਾਂ ਦੇ ਪੁਲਿਸ ਬਲਾਂ, ਕੇਂਦਰੀ ਅਰਧ ਸੈਨਿਕ ਬਲਾਂ, ਸੈਨਾ, ਜਲ ਸੈਨਾ ਅਤੇ ਕੁਝ ਨਿੱਜੀ ਕਲੱਬਾਂ ਦੀਆਂ ਕੁੱਲ 15 ਟੀਮਾਂ ਨੇ ਭਾਗ ਲਿਆ। ਪੰਜਾਬ ਪੁਲਿਸ ਨੂੰ ਭਾਰਤੀ ਘੋੜਸਵਾਰ ਫੈਡਰੇਸ਼ਨ ਦੀ ਅਗਵਾਈ ਹੇਠ ਇਸ ਵੱਕਾਰੀ ਸਮਾਗਮ ਦੀ ਮੇਜ਼ਬਾਨੀ ਕਰਨ ਦਾ ਮਾਣ ਮਹਿਸੂਸ ਹੈ।
Published on: ਫਰਵਰੀ 23, 2025 6:48 ਬਾਃ ਦੁਃ