ਦਿੱਲੀ ਵਿਧਾਨ ਸਭਾ ਦਾ ਸੈਸ਼ਨ ਅੱਜ ਤੋਂ ਸ਼ੁਰੂ, ਵਿਧਾਇਕ ਚੁੱਕਣਗੇ ਸਹੁੰ
ਨਵੀਂ ਦਿੱਲੀ, 24 ਫਰਵਰੀ, ਦੇਸ਼ ਕਲਿਕ ਬਿਊਰੋ :
ਦਿੱਲੀ ਵਿਧਾਨ ਸਭਾ ਦਾ ਸੈਸ਼ਨ ਅੱਜ ਸੋਮਵਾਰ ਤੋਂ ਸ਼ੁਰੂ ਹੋ ਰਿਹਾ ਹੈ। ਇਹ 27 ਫਰਵਰੀ ਤੱਕ ਚੱਲੇਗਾ। ਸ਼ਿਵਰਾਤਰੀ ਕਾਰਨ 26 ਤਰੀਕ ਨੂੰ ਛੁੱਟੀ ਹੋਵੇਗੀ। ਪਹਿਲੇ ਦਿਨ ਐਲਜੀ ਵੀਕੇ ਸਕਸੈਨਾ ਪ੍ਰੋਟੈਮ ਸਪੀਕਰ ਅਰਵਿੰਦਰ ਸਿੰਘ ਲਵਲੀ ਨੂੰ ਸਹੁੰ ਚੁਕਾਉਣਗੇ। ਇਸ ਤੋਂ ਬਾਅਦ ਪ੍ਰੋਟੇਮ ਸਪੀਕਰ ਵਿਧਾਇਕਾਂ ਨੂੰ ਸਹੁੰ ਚੁਕਾਉਣਗੇ।
ਇਸ ਸੈਸ਼ਨ ਵਿੱਚ ਸਪੀਕਰ ਅਤੇ ਡਿਪਟੀ ਸਪੀਕਰ ਦੀ ਚੋਣ ਕੀਤੀ ਜਾਵੇਗੀ। ਰੋਹਿਣੀ ਦੇ ਭਾਜਪਾ ਵਿਧਾਇਕ ਵਿਜੇਂਦਰ ਗੁਪਤਾ ਦਾ ਸਪੀਕਰ ਬਣਨਾ ਲਗਭਗ ਤੈਅ ਹੈ। ਜਦੋਂ ਕਿ ਮੋਹਨ ਸਿੰਘ ਬਿਸ਼ਟ ਨੂੰ ਡਿਪਟੀ ਸਪੀਕਰ ਬਣਾਇਆ ਜਾ ਸਕਦਾ ਹੈ। ਵਿਜੇਂਦਰ ਗੁਪਤਾ ਨੇ ਸ਼ਨੀਵਾਰ ਨੂੰ ਸੀਐਮ ਰੇਖਾ ਗੁਪਤਾ ਨਾਲ ਮੁਲਾਕਾਤ ਕੀਤੀ ਸੀ।
Published on: ਫਰਵਰੀ 24, 2025 7:21 ਪੂਃ ਦੁਃ