ਚੰਡੀਗੜ੍ਹ, 24 ਫ਼ਰਵਰੀ, ਦੇਸ਼ ਕਲਿਕ ਬਿਊਰੋ :
ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਇੰਡੀਗੋ ਏਅਰਲਾਈਨਜ਼ ਦੀ ਸੇਵਾ ‘ਤੇ ਸਵਾਲ ਖੜ੍ਹੇ ਕੀਤੇ ਹਨ। ਚੰਡੀਗੜ੍ਹ ਤੋਂ ਦਿੱਲੀ ਦੇ ਸਫ਼ਰ ਦੌਰਾਨ ਜਾਖੜ ਦੇ ਸੀਟ ‘ਚ ਨੁਕਸ ਮਿਲੇ।
ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਟੁੱਟੀਆਂ ਸੀਟਾਂ ਦੀਆਂ ਤਸਵੀਰਾਂ ਸ਼ੇਅਰ ਕਰਕੇ ਜਾਖੜ ਨੇ ਕਿਹਾ, ‘ਜਦੋਂ ਉਨ੍ਹਾਂ ਨੇ ਇਸ ਬਾਰੇ ਕਰੂ ਮੈਂਬਰਜ਼ ਨਾਲ ਗੱਲ ਕੀਤੀ, ਤਾਂ ਕੰਪਨੀ ਦੀ ਵੈੱਬਸਾਈਟ ‘ਤੇ ਜਾ ਕੇ ਸ਼ਿਕਾਇਤ ਕਰਨ ਲਈ ਕਿਹਾ। ਸਿਵਲ ਹਵਾਬਾਜ਼ੀ ਦੇ ਡਾਇਰੈਕਟੋਰੇਟ ਜਨਰਲ (DGCA) ਨੂੰ ਦੇਖਣਾ ਚਾਹੀਦਾ ਹੈ ਕਿ ਪ੍ਰਮੁੱਖ ਏਅਰਲਾਈਨਾਂ ਦਾ ਇਹ ‘ਚਲਦਾ ਹੈ’ ਵਾਲਾ ਰਵੱਈਆ ਸੁਰੱਖਿਆ ਮਾਪਦੰਡਾਂ ਤੱਕ ਨਾ ਵਧੇ।’
ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ, ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਏਅਰ ਇੰਡੀਆ ਦੀਆਂ ਸੁਵਿਧਾਵਾਂ ‘ਤੇ ਸਵਾਲ ਉਠਾਏ ਸਨ। ਸ਼ਿਵਰਾਜ ਨੂੰ ਵੀ ਫਲਾਈਟ ਵਿੱਚ ਟੁੱਟੀ ਹੋਈ ਸੀਟ ‘ਤੇ ਬੈਠ ਕੇ ਯਾਤਰਾ ਕਰਨੀ ਪਈ ਸੀ।
Published on: ਫਰਵਰੀ 24, 2025 10:18 ਪੂਃ ਦੁਃ