ਭੋਪਾਲ/ ਪਟਨਾ, 24 ਫ਼ਰਵਰੀ, ਦੇਸ਼ ਕਲਿਕ ਬਿਊਰੋ :
ਮੱਧ ਪ੍ਰਦੇਸ਼ ਦੇ ਜਬਲਪੁਰ ਵਿੱਚ ਇੱਕ ਬੇਕਾਬੂ ਤੂਫਾਨ ਜੀਪ ਗਲਤ ਸਾਈਡ ’ਤੇ ਚਲੀ ਗਈ, ਜੋ ਕਿ ਇੱਕ ਰੁੱਖ ਨੂੰ ਤੋੜਦੇ ਹੋਏ ਬਸ ਨਾਲ ਟਕਰਾ ਗਈ। ਇਸ ਹਾਦਸੇ ਵਿੱਚ ਜੀਪ ਵਿੱਚ ਸਵਾਰ 6 ਲੋਕਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ 2 ਲੋਕ ਗੰਭੀਰ ਜਖਮੀ ਹੋ ਗਏ। ਇਹ ਸਭ ਲੋਕ ਪ੍ਰਯਾਗਰਾਜ ਮਹਾਕੁੰਭ ਤੋਂ ਕਰਨਾਟਕ ਵਾਪਸ ਜਾ ਰਹੇ ਸਨ। ਹਾਦਸਾ ਅੱਜ ਸੋਮਵਾਰ ਸਵੇਰੇ 4 ਵਜੇ ਦਸਾ ਖਿਤੌਲਾ ਦੇ ਪਹਰੇਵਾ ਬਾਈਪਾਸ ’ਤੇ ਵਾਪਰਿਆ। ਜਖਮੀ ਲੋਕਾਂ ਨੂੰ ਇਲਾਜ ਲਈ ਸਿਹੋਰਾ ਸਿਹਤ ਕੇਂਦਰ ’ਚ ਭਰਤੀ ਕਰਵਾਇਆ ਗਿਆ ਹੈ। ਘਟਨਾ ਦੀ ਜਾਣਕਾਰੀ ਮਿਲਣ ’ਤੇ ਉਚ ਅਧਿਕਾਰੀ ਮੌਕੇ ’ਤੇ ਪਹੁੰਚੇ। ਫਿਰ ਉਹ ਜਖਮੀਆਂ ਨੂੰ ਮਿਲਣ ਲਈ ਸਿਹੋਰਾ ਸਿਵਲ ਹਸਪਤਾਲ ਗਏ।
ਇਸੇ ਤਰ੍ਹਾਂ ਬਿਹਾਰ ਦੀ ਰਾਜਧਾਨੀ ਪਟਨਾ ਦੇ ਮਸੌਢੀ ਵਿੱਚ ਵੱਡੇ ਤੜਕੇ ਰੇਤੇ ਨਾਲ ਭਰੇ ਟਰੱਕ ਨੇ ਆਟੋ ਨੂੰ ਟੱਕਰ ਮਾਰ ਦਿੱਤੀ। ਇਸ ਘਟਨਾ ਵਿੱਚ ਆਟੋ ਸਵਾਰ 7 ਲੋਕਾਂ ਦੀ ਮੌਤ ਹੋ ਗਈ। ਟੱਕਰ ਤੋਂ ਬਾਅਦ ਦੋਵੇਂ ਵਾਹਨ ਪਾਣੀ ਨਾਲ ਭਰੇ ਖੱਡੇ ਵਿੱਚ ਡਿੱਗ ਗਏ। ਟਰੱਕ ਉੱਪਰ ਸੀ ਅਤੇ ਆਟੋ ਉਸਦੇ ਹੇਠਾਂ ਦਬ ਗਿਆ। ਹਾਦਸੇ ਵਿੱਚ ਆਟੋ ਦੇ ਪਰਖੱਚੇ ਉੱਡ ਗਏ। ਪੁਲਿਸ ਨੇ JCB ਦੀ ਮਦਦ ਨਾਲ ਲਾਸ਼ਾਂ ਨੂੰ ਬਾਹਰ ਕੱਢਿਆ। ਇਹ ਘਟਨਾ ਮਸੌਢੀ-ਨੌਬਤਪੁਰ ਮਾਰਗ ‘ਤੇ ਧਨੀਚਕ ਮੋੜ ‘ਤੇ ਵਾਪਰੀ।
Published on: ਫਰਵਰੀ 24, 2025 10:44 ਪੂਃ ਦੁਃ