ਜਲੰਧਰ, 24 ਫ਼ਰਵਰੀ, ਦੇਸ਼ ਕਲਿਕ ਬਿਊਰੋ :
ਸ਼੍ਰੀ ਫਤਹਿਗੜ੍ਹ ਸਾਹਿਬ ਦੇ ਪਾਦਰੀ ਦੀ ਪਤਨੀ ਨਾਲ ਜਲੰਧਰ ਦੇ ਇੱਕ ਹੋਰ ਪਾਦਰੀ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਬਲਾਤਕਾਰ ਕੀਤਾ।ਇਸ ਮਾਮਲੇ ਵਿੱਚ ਥਾਣਾ ਡਿਵੀਜ਼ਨ ਨੰਬਰ-6 ਦੀ ਪੁਲਿਸ ਨੇ ਮੁਲਜ਼ਮ ਫੈਰਿਸ ਮਸੀਹ, ਪਰਗਟ ਸਿੰਘ ਉਰਫ ਜੋਸਫ, ਬਲਕਾਰ ਮਸੀਹ, ਮਾਹੀ ਮਨਚੰਦਾ ਤੇ ਵੀਰਬਲ ਵਿਰੁੱਧ ਕੇਸ ਦਰਜ ਕੀਤਾ ਹੈ।
ਪੁਲਿਸ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਹਾਲੇ ਕਿਸੇ ਵੀ ਮੁਲਜ਼ਮ ਦੀ ਗ੍ਰਿਫ਼ਤਾਰੀ ਨਹੀਂ ਹੋਈ। ਮਾਮਲੇ ਦੀ ਜਾਂਚ ਜਾਰੀ ਹੈ ਅਤੇ ਅੱਗੇ ਦੀ ਕਾਰਵਾਈ ਜਾਂਚ ਦੇ ਨਤੀਜਿਆਂ ’ਤੇ ਨਿਰਭਰ ਕਰੇਗੀ।
ਪੀੜਿਤਾ, ਜੋ ਇੱਕ ਪਾਦਰੀ ਦੀ ਪਤਨੀ ਹੈ, ਨੇ ਦੱਸਿਆ ਕਿ ਉਹ ਆਮ ਤੌਰ ’ਤੇ ਧਾਰਮਿਕ ਪ੍ਰਚਾਰ ਲਈ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ’ਚ ਜਾਂਦੀ ਰਹਿੰਦੀ ਹੈ। ਜਲੰਧਰ ਦੇ ਪਾਦਰੀ ਫੈਰਿਸ ਮਸੀਹ ਨਾਲ ਉਹ ਪਹਿਲਾਂ ਵੀ ਸੰਪਰਕ ’ਚ ਰਹੀ ਸੀ। ਪੀੜਿਤਾ ਨੇ ਦਾਅਵਾ ਕੀਤਾ ਕਿ ਉਹ ਫੈਰਿਸ ਕੋਲੋਂ ਕੁਝ ਪੈਸੇ ਲੈਣ ਲਈ ਜਲੰਧਰ ਆਈ ਸੀ,ਉਦੋਂ ਇਹ ਘਟਨਾ ਵਾਪਰੀ।
ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ ਅਤੇ ਜਾਂਚ ਜਾਰੀ ਹੈ।
Published on: ਫਰਵਰੀ 24, 2025 1:20 ਬਾਃ ਦੁਃ