ਮੋਹਾਲੀ, 24 ਫ਼ਰਵਰੀ, ਦੇਸ਼ ਕਲਿਕ ਬਿਊਰੋ :
ਮੋਹਾਲੀ ਜ਼ਿਲ੍ਹੇ ਵਿੱਚ ਇੱਕ ਟ੍ਰੈਵਲ ਏਜੰਟ ਨੇ 8ਵੀਂ ਪਾਸ ਨੌਜਵਾਨ ਰਣਦੀਪ ਸਿੰਘ ਨੂੰ ਡੌਂਕੀ ਰੂਟ ਰਾਹੀਂ ਕੈਨੇਡਾ ਹੁੰਦੇ ਹੋਏ ਅਮਰੀਕਾ ਭੇਜਣ ਦਾ ਸੁਪਨਾ ਵਿਖਾਇਆ।ਉਸ ਨੂੰ ਵਿਦੇਸ਼ ਭੇਜਣ ਦੀ ਵਜ੍ਹਾ ਨਾਲ ਪਰਿਵਾਰ ਤੋਂ 22 ਲੱਖ ਰੁਪਏ ਲੈ ਲਏ। ਨੌਜਵਾਨ 8 ਮਹੀਨੇ ਤੱਕ ਕੰਬੋਡੀਆ ਵਿੱਚ ਫਸਿਆ ਰਿਹਾ, ਜਿੱਥੇ ਬਿਮਾਰ ਹੋਣ ਕਾਰਨ ਉਸ ਦੀ ਮੌਤ ਹੋ ਗਈ। ਨਾ ਹੀ ਉਹ ਆਪਣੀ ਮੰਜ਼ਿਲ ਤੱਕ ਪਹੁੰਚ ਸਕਿਆ ਅਤੇ ਨਾ ਹੀ ਉਸ ਦੀ ਲਾਸ਼ ਅਜੇ ਤੱਕ ਦੇਸ਼ ਪਹੁੰਚੀ ਹੈ।
ਇਸ ਮਾਮਲੇ ਵਿੱਚ ਮੋਹਾਲੀ ਜ਼ਿਲ੍ਹੇ ਦੀ ਡੇਰਾਬੱਸੀ ਪੁਲਿਸ ਨੇ ਮ੍ਰਿਤਕ ਦੇ ਭਰਾ ਦੀ ਸ਼ਿਕਾਇਤ ’ਤੇ ਹਰਿਆਣਾ ਦੇ ਟ੍ਰੈਵਲ ਏਜੰਟ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ।ਮੁਲਜ਼ਮ ਦੀ ਪਛਾਣ ਬਿਕਰਮ ਸਿੰਘ ਵਾਸੀ ਪਿੰਡ ਬਬਿਆਲ, ਥਾਣਾ ਮਹੇਸ਼ ਨਗਰ, ਅੰਬਾਲਾ, ਹਰਿਆਣਾ ਵਜੋਂ ਹੋਈ ਹੈ।
ਪੁਲਿਸ ਨੇ ਮੁਲਜ਼ਮ ਵਿਰੁੱਧ 318 (4) ਧੋਖਾਧੜੀ ਅਤੇ ਬੇਇਮਾਨੀ ਨਾਲ ਸੰਪਤੀ ਹਥਿਆਉਣ ਜਾਂ ਕਬਜ਼ੇ ਦੇ ਅਪਰਾਧ ਵਿੱਚ ਸ਼ਾਮਲ ਹੋਣ, 316 (2) ਅਪਰਾਧਿਕ ਵਿਸ਼ਵਾਸਘਾਤ, ਪੰਜਾਬ ਟ੍ਰੈਵਲ ਪ੍ਰੋਫੈਸ਼ਨਲ ਐਕਟ 2014 ਦੀ ਧਾਰਾ (13) ਅਤੇ ਇਮੀਗ੍ਰੇਸ਼ਨ ਐਕਟ 1983 ਦੀ ਧਾਰਾ 24 ਸਮੇਤ ਭਾਰਤੀ ਕਾਨੂੰਨ ਤਹਿਤ ਕੇਸ ਦਰਜ ਕੀਤਾ ਹੈ। ਇਹਨਾਂ ਧਾਰਾਵਾਂ ਅਨੁਸਾਰ, ਦੋਸ਼ੀ ਪਾਏ ਜਾਣ ’ਤੇ ਮੁਲਜ਼ਮ ਨੂੰ 5 ਤੋਂ 7 ਸਾਲ ਤੱਕ ਦੀ ਕੈਦ ਹੋ ਸਕਦੀ ਹੈ।
Published on: ਫਰਵਰੀ 24, 2025 10:21 ਪੂਃ ਦੁਃ