ਅੱਜ ਦਾ ਇਤਿਹਾਸ
24 ਫਰਵਰੀ 2013 ਨੂੰ ਰਾਉਲ ਕਾਸਤਰੋ ਕਿਊਬਾ ਦੇ ਰਾਸ਼ਟਰਪਤੀ ਚੁਣੇ ਗਏ ਸਨ
ਚੰਡੀਗੜ੍ਹ, 24 ਫ਼ਰਵਰੀ, ਦੇਸ਼ ਕਲਿਕ ਬਿਊਰੋ :
ਦੇਸ਼ ਅਤੇ ਦੁਨੀਆ ਵਿਚ 24 ਫਰਵਰੀ ਦਾ ਇਤਿਹਾਸ ਕਈ ਮਹੱਤਵਪੂਰਨ ਘਟਨਾਵਾਂ ਦਾ ਗਵਾਹ ਹੈ ਅਤੇ ਕਈ ਮਹੱਤਵਪੂਰਨ ਘਟਨਾਵਾਂ ਇਤਿਹਾਸ ਦੇ ਪੰਨਿਆਂ ਵਿਚ ਸਦਾ ਲਈ ਦਰਜ ਹੋ ਗਈਆਂ ਹਨ।ਅੱਜ ਚਾਨਣਾ ਪਾਵਾਂਗੇ 24 ਫ਼ਰਵਰੀ ਦੇ ਇਤਿਹਾਸ ਉੱਤੇ :-
- ਅੱਜ ਦੇ ਦਿਨ 2015 ਵਿੱਚ ਤਤਕਾਲੀ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਕੀਸਟੋਨ ਐਕਸਐਲ ਪ੍ਰੋਜੈਕਟ ਦਾ ਸਮਰਥਨ ਕੀਤਾ ਸੀ।
- 24 ਫਰਵਰੀ 2013 ਨੂੰ ਰਾਉਲ ਕਾਸਤਰੋ ਕਿਊਬਾ ਦੇ ਰਾਸ਼ਟਰਪਤੀ ਚੁਣੇ ਗਏ ਸਨ।
- ਅੱਜ ਦੇ ਦਿਨ 2008 ਵਿੱਚ ਫਿਦੇਲ ਕਾਸਤਰੋ ਨੇ ਕਿਊਬਾ ਦੇ ਰਾਸ਼ਟਰਪਤੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ।
- 24 ਫਰਵਰੀ 2004 ਨੂੰ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਪ੍ਰਧਾਨ ਮੰਤਰੀ ਮਿਖਾਇਲ ਕਾਸਿਆਨੋਵ ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾ ਦਿੱਤਾ ਸੀ।
- ਅੱਜ ਦੇ ਦਿਨ 1996 ਵਿੱਚ, ਮੇਗ ਮੈਲਨ ਨੇ ਐਲਪੀਜੀਏ ਕੱਪ ਓ’ ਨੂਡਲਜ਼ ਹਵਾਈਅਨ ਲੇਡੀਜ਼ ਗੋਲਫ ਓਪਨ ਜਿੱਤਿਆ ਸੀ।
- 24 ਫਰਵਰੀ, 1986 ਨੂੰ ਟੈਕਸਾਸ ਏਅਰ ਨੇ $676 ਮਿਲੀਅਨ ‘ਚ ਈਸਟਰਨ ਏਅਰਲਾਈਨਜ਼ ਨੂੰ ਖਰੀਦਿਆ ਸੀ।
- 24 ਫਰਵਰੀ 1984 ਨੂੰ ਇਰਾਕ ਨੇ ਈਰਾਨ ‘ਤੇ ਹਵਾਈ ਹਮਲੇ ਸ਼ੁਰੂ ਕੀਤੇ ਸਨ।
- 1979 ‘ਚ 24 ਫਰਵਰੀ ਨੂੰ ਉੱਤਰੀ ਅਤੇ ਦੱਖਣੀ ਯਮਨ ਵਿਚਾਲੇ ਜੰਗ ਸ਼ੁਰੂ ਹੋਈ ਸੀ।
- ਅੱਜ ਦੇ ਦਿਨ 1971 ਵਿੱਚ ਅਲਜੀਰੀਆ ‘ਚ ਫਰਾਂਸੀਸੀ ਤੇਲ ਕੰਪਨੀਆਂ ਦਾ ਰਾਸ਼ਟਰੀਕਰਨ ਕੀਤਾ ਗਿਆ ਸੀ।
- 1960 ਵਿਚ 24 ਫਰਵਰੀ ਨੂੰ ਅਮਰੀਕਾ ਨੇ ਓਲੰਪਿਕ ਹਾਕੀ ਫਾਈਨਲ ਵਿਚ ਜਰਮਨੀ ਨੂੰ 9-1 ਨਾਲ ਹਰਾਇਆ ਸੀ।
- ਅੱਜ ਦੇ ਦਿਨ 1942 ਵਿੱਚ ਵਾਇਸ ਆਫ ਅਮਰੀਕਾ ਨੇ ਪ੍ਰਸਾਰਣ ਸ਼ੁਰੂ ਕੀਤਾ ਸੀ।
- ਮਹਾਤਮਾ ਗਾਂਧੀ 24 ਫਰਵਰੀ 1924 ਨੂੰ ਜੇਲ੍ਹ ਤੋਂ ਰਿਹਾਅ ਹੋਏ ਸਨ।
- ਅੱਜ ਦੇ ਦਿਨ 1918 ਵਿਚ ਐਸਟੋਨੀਆ ਨੇ ਰੂਸ ਤੋਂ ਆਜ਼ਾਦੀ ਦਾ ਐਲਾਨ ਕੀਤਾ ਸੀ।
- 24 ਫਰਵਰੀ 1882 ਨੂੰ ਛੂਤ ਦੀ ਬਿਮਾਰੀ ਟੀ.ਬੀ. ਦੀ ਪਛਾਣ ਕੀਤੀ ਗਈ ਸੀ।
- ਅੱਜ ਦੇ ਦਿਨ 1822 ਵਿੱਚ ਅਹਿਮਦਾਬਾਦ ਵਿੱਚ ਦੁਨੀਆ ਦੇ ਪਹਿਲੇ ਸਵਾਮੀ ਨਰਾਇਣ ਮੰਦਰ ਦਾ ਉਦਘਾਟਨ ਕੀਤਾ ਗਿਆ ਸੀ।
Published on: ਫਰਵਰੀ 24, 2025 7:16 ਪੂਃ ਦੁਃ