ਅੱਜ ਦਾ ਇਤਿਹਾਸ

ਰਾਸ਼ਟਰੀ

ਅੱਜ ਦਾ ਇਤਿਹਾਸ
25 ਫਰਵਰੀ 1988 ਨੂੰ ਭਾਰਤ ਦੀ ਜ਼ਮੀਨ ਤੋਂ ਸਤ੍ਹਾ ‘ਤੇ ਮਾਰ ਕਰਨ ਵਾਲੀ ਪਹਿਲੀ ਪ੍ਰਿਥਵੀ ਮਿਜ਼ਾਈਲ ਨੂੰ ਲਾਂਚ ਕੀਤਾ ਗਿਆ ਸੀ
ਚੰਡੀਗੜ੍ਹ, 25 ਫਰਵਰੀ, ਦੇਸ਼ ਕਲਿਕ ਬਿਊਰੋ :
ਦੇਸ਼ ਅਤੇ ਦੁਨੀਆ ਵਿਚ 25 ਫਰਵਰੀ ਦਾ ਇਤਿਹਾਸ ਕਈ ਮਹੱਤਵਪੂਰਨ ਘਟਨਾਵਾਂ ਦਾ ਗਵਾਹ ਹੈ ਅਤੇ ਕਈ ਮਹੱਤਵਪੂਰਨ ਘਟਨਾਵਾਂ ਇਤਿਹਾਸ ਦੇ ਪੰਨਿਆਂ ਵਿਚ ਸਦਾ ਲਈ ਦਰਜ ਹੋ ਗਈਆਂ ਹਨ।ਅੱਜ ਜ਼ਿਕਰ ਕਰਾਂਗੇ 25 ਫ਼ਰਵਰੀ ਦੇ ਇਤਿਹਾਸ ਬਾਰੇ :-

  • ਅੱਜ ਦੇ ਦਿਨ 2008 ‘ਚ 80ਵੀਂ ਆਸਕਰ ਅਕੈਡਮੀ ‘ਚ ਫਿਲਮ ‘ਨਾਈਨ ਕੰਟਰੀ ਫਾਰ ਓਲਡ ਮੈਨ’ ਨੂੰ ਸਾਲ ਦੀ ਸਰਵੋਤਮ ਫਿਲਮ ਚੁਣਿਆ ਗਿਆ ਸੀ।
  • 25 ਫਰਵਰੀ 2008 ਨੂੰ ਸੈਂਚੁਰੀਅਨ ਬੈਂਕ ਆਫ ਪੰਜਾਬ ਅਤੇ ਐੱਚ.ਡੀ.ਐੱਫ.ਸੀ. ਰਲੇਵੇਂ ਲਈ ਸ਼ੇਅਰ ਅਨੁਪਾਤ ਨੂੰ ਮਨਜ਼ੂਰੀ ਦਿੱਤੀ ਗਈ ਸੀ।
  • ਅੱਜ ਦੇ ਦਿਨ 2006 ਵਿੱਚ ਦੀਪਾ ਮਹਿਤਾ ਦੀ ਫ਼ਿਲਮ ‘ਪਾਣੀ’ ਨੂੰ ‘ਗੋਲਡਨ ਕਿੰਨਾਰੀ’ ਐਵਾਰਡ ਮਿਲਿਆ।
  • 25 ਫਰਵਰੀ 2000 ਨੂੰ ਰੂਸ ਦੀ ਹੇਠਲੀ ਸੰਸਦ ਡੂਮਾ ਦੁਆਰਾ ਭਾਰਤ ਨਾਲ ਦੁਵੱਲੀ ਹਵਾਲਗੀ ਸੰਧੀ ਨੂੰ ਮਨਜ਼ੂਰੀ ਦਿੱਤੀ ਗਈ ਸੀ।
  • 25 ਫਰਵਰੀ 1988 ਨੂੰ ਭਾਰਤ ਦੀ ਜ਼ਮੀਨ ਤੋਂ ਸਤ੍ਹਾ ‘ਤੇ ਮਾਰ ਕਰਨ ਵਾਲੀ ਪਹਿਲੀ ਮਿਜ਼ਾਈਲ ਪ੍ਰਿਥਵੀ ਨੂੰ ਸਫਲਤਾਪੂਰਵਕ ਲਾਂਚ ਕੀਤਾ ਗਿਆ ਸੀ।
  • 25 ਫਰਵਰੀ 1986 ਨੂੰ ਮਾਰੀਆ ਕੋਰਾਜ਼ੋਨ ਐਕਿਨੋ ਦੇ ਫਿਲੀਪੀਨਜ਼ ਦੀ ਰਾਸ਼ਟਰਪਤੀ ਬਣਨ ਨਾਲ ਦੇਸ਼ ਵਿਚ ਤਾਨਾਸ਼ਾਹ ਫਰਡੀਨੈਂਡ ਮਾਰਕੋਸ ਦਾ ਰਾਜ ਖਤਮ ਹੋ ਗਿਆ ਸੀ।
  • ਅੱਜ ਦੇ ਦਿਨ 1962 ਵਿੱਚ ਕਾਂਗਰਸ ਪਾਰਟੀ ਨੇ ਆਮ ਚੋਣਾਂ ਜਿੱਤੀਆਂ ਸਨ।
  • 1952 ਵਿੱਚ 25 ਫਰਵਰੀ ਨੂੰ ਨਾਰਵੇ ਦੀ ਰਾਜਧਾਨੀ ਓਸਲੋ ਵਿੱਚ ਛੇਵੀਆਂ ਵਿੰਟਰ ਓਲੰਪਿਕ ਖੇਡਾਂ ਸਮਾਪਤ ਹੋਈਆਂ ਸਨ।
  • ਅੱਜ ਦੇ ਦਿਨ 1945 ਵਿੱਚ ਦੂਜੇ ਵਿਸ਼ਵ ਯੁੱਧ ਦੌਰਾਨ ਤੁਰਕੀ ਨੇ ਜਰਮਨੀ ਵਿਰੁੱਧ ਜੰਗ ਦਾ ਐਲਾਨ ਕੀਤਾ ਸੀ।
  • ਸਾਬਕਾ ਸੋਵੀਅਤ ਸੰਘ ਅਤੇ ਜਾਪਾਨ ਵਿਚਕਾਰ 25 ਫਰਵਰੀ 1925 ਨੂੰ ਕੂਟਨੀਤਕ ਸਬੰਧ ਸਥਾਪਿਤ ਹੋਏ ਸਨ।
  • ਅੱਜ ਦੇ ਦਿਨ 1921 ਵਿਚ ਰੂਸ ਨੇ ਜਾਰਜੀਆ ਦੀ ਰਾਜਧਾਨੀ ਤਬਿਲਿਸੀ ‘ਤੇ ਕਬਜ਼ਾ ਕਰ ਲਿਆ ਸੀ। 
  • 25 ਫਰਵਰੀ 1836 ਨੂੰ ਸੈਮੂਅਲ ਕੋਲਟ ਨੇ ਕੋਲਟ ਰਿਵਾਲਵਰ ਦਾ ਪੇਟੈਂਟ ਲਿਆ ਸੀ।

Published on: ਫਰਵਰੀ 25, 2025 6:55 ਪੂਃ ਦੁਃ

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।