ਗੁਰਦਾਸਪੁਰ, 25 ਫਰਵਰੀ, ਦੇਸ਼ ਕਲਿਕ ਬਿਊਰੋ :
ਗੁਰਦਾਸਪੁਰ ਵਿੱਚ ਤਾਇਨਾਤ ਇੱਕ ਬੀਡੀਪੀਓ ਨੂੰ ਪੰਜਾਬ ਸਰਕਾਰ ਨੇ 9 ਲੱਖ ਰੁਪਏ ਦੇ ਗਬਨ ਦੇ ਮਾਮਲੇ ਵਿੱਚ ਮੁਅੱਤਲ ਕਰ ਦਿੱਤਾ ਹੈ। ਅੱਜ ਮੰਗਲਵਾਰ ਨੂੰ ਕੀਤੀ ਗਈ ਇਸ ਕਾਰਵਾਈ ਤੋਂ ਬਾਅਦ ਸਰਕਾਰ ਨੇ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ। ਮਿਲੀ ਜਾਣਕਾਰੀ ਅਨੁਸਾਰ, ਗੁਰਦਾਸਪੁਰ ਦੇ ਬੀਡੀਪੀਓ ਨੇ ਲੋਧੀਨੰਗਲ ਪਿੰਡ ਦੀ ਪੰਚਾਇਤ ਵਿੱਚ ਪ੍ਰਬੰਧਕ ਦੇ ਤੌਰ ’ਤੇ ਲਗਭਗ 9 ਲੱਖ ਰੁਪਏ ਦੀ ਹੇਰਾਫੇਰੀ ਕੀਤੀ ਸੀ। ਹੋਰ ਬੇਨਿਯਮੀਆਂ ਸਬੰਧੀ ਵਿਧਾਇਕ ਗੁਰਦਾਸਪੁਰ ਬਰਿੰਦਰ ਸਿੰਘ ਪਹਾੜਾ ਵੱਲੋਂ ਵਿਧਾਨ ਸਭਾ ਵਿੱਚ ਇਹ ਮੁੱਦਾ ਉਠਾਇਆ ਗਿਆ ਸੀ। ਜਿਸ ਤੋਂ ਬਾਅਦ ਉਕਤ ਬੀਡੀਪੀਓ ਖਿਲਾਫ਼ ਕਾਰਵਾਈ ਕਰਦੇ ਹੋਏ ਉਸ ਨੂੰ ਮੁਅੱਤਲ ਕਰ ਦਿੱਤਾ ਗਿਆ।
Published on: ਫਰਵਰੀ 25, 2025 5:24 ਬਾਃ ਦੁਃ