ਚੰਡੀਗੜ੍ਹ, 25 ਫ਼ਰਵਰੀ, ਦੇਸ਼ ਕਲਿਕ ਬਿਊਰੋ :
ਹਰਿਆਣਾ ਦੇ ਪਾਣੀਪਤ ਵਿੱਚ ਇੱਕ ਲਾੜੀ ਨੂੰ ਉਸਦੇ ਸਹੁਰਿਆਂ ਵੱਲੋਂ ਲਿਆਂਦਾ ਲਹਿੰਗਾ ਪਸੰਦ ਨਹੀਂ ਆਇਆ, ਤਾਂ ਉਸਨੇ ਅੰਮ੍ਰਿਤਸਰੋਂ ਆਈ ਬਾਰਾਤ ਵਾਪਸ ਭੇਜ ਦਿੱਤੀ। ਲਾੜੀ ਪੱਖ ਦੇ ਲੋਕ ਸੋਨੇ ਦੀ ਜਗ੍ਹਾ ਆਰਟੀਫੀਸ਼ੀਅਲ ਗਹਿਣੇ ਲਿਆਂਦੇ ਜਾਣ ਅਤੇ ਜੈਮਾਲਾ ਨਾ ਲਿਆਂਦੇ ਜਾਣ ਉੱਤੇ ਵੀ ਗੁੱਸੇ ਵਿੱਚ ਆ ਗਏ।
ਇਸ ਤੋਂ ਬਾਅਦ, ਮੈਰਿਜ ਪੈਲੇਸ ਵਿੱਚ ਦੋਵੇਂ ਪੱਖਾਂ ਵਿੱਚ ਜ਼ਬਰਦਸਤ ਧੱਕਾਮੁੱਕੀ ਹੋਈ। ਜਦੋਂ ਵਿਵਾਦ ਵਧ ਗਿਆ ਤਾਂ ਪੁਲਿਸ ਦੀ ਡਾਇਲ-112 ਦੀ ਟੀਮ ਨੂੰ ਮੌਕੇ ’ਤੇ ਬੁਲਾਇਆ ਗਿਆ। ਪੁਲਿਸ ਨੇ ਦੋਵੇਂ ਪੱਖਾਂ ਨੂੰ ਬਿਠਾ ਕੇ ਸਮਝਾਉਣ ਦੀ ਕੋਸ਼ਿਸ਼ ਕੀਤੀ।
ਲਹਿੰਗੇ ਅਤੇ ਗਹਿਣਿਆਂ ਨੂੰ ਲੈ ਕੇ ਲਾੜੀ ਪੱਖ ਨੇ ਵਿਆਹ ਤੋਂ ਸਾਫ਼ ਇਨਕਾਰ ਕਰ ਦਿੱਤਾ। ਜਿਸ ਤੋਂ ਬਾਅਦ, ਬਾਰਾਤ ਅੰਮ੍ਰਿਤਸਰ ਵਾਪਸ ਚਲੀ ਗਈ। ਦੋਵੇਂ ਪੱਖਾਂ ਵਿੱਚੋਂ ਕਿਸੇ ਨੇ ਵੀ ਪੁਲਿਸ ਨੂੰ ਕੋਈ ਸ਼ਿਕਾਇਤ ਨਹੀਂ ਦਿੱਤੀ।
ਇਹ ਘਟਨਾ 23 ਫ਼ਰਵਰੀ ਨੂੰ ਭਾਟੀਆ ਕਾਲੋਨੀ ਸਥਿਤ ਇੱਕ ਮੈਰਿਜ ਹਾਲ ਵਿੱਚ ਵਾਪਰੀ। 24 ਫ਼ਰਵਰੀ ਨੂੰ, ਜਦੋਂ ਇਸ ਹੰਗਾਮੇ ਦੇ ਵੀਡੀਓ ਵਾਇਰਲ ਹੋਏ, ਤਾਂ ਇਹ ਮਾਮਲਾ ਸਾਹਮਣੇ ਆਇਆ।
Published on: ਫਰਵਰੀ 25, 2025 1:18 ਬਾਃ ਦੁਃ