ਮੁੱਖ ਇੰਜੀਨੀਅਰ ਬੀਬੀਐਮਬੀ ਵਿਰੁੱਧ ਮੁਲਾਜ਼ਮਾਂ ਨੇ ਸ਼ਹਿਰ ‘ਚ ਕੀਤਾ ਰੋਸ ਪ੍ਰਦਰਸ਼ਨ

ਪੰਜਾਬ

ਮਹਿਲਾ ਤਾਲਮੇਲ ਸੰਘਰਸ਼ ਕਮੇਟੀ ਦੀ ਅਗਵਾਈ ਵਿੱਚ ਔਰਤਾਂ ਅਤੇ ਬੱਚਿਆਂ ਨੇ ਕੀਤੀ ਸ਼ਮੂਲੀਅਤ
ਨੰਗਲ ,26, ਫਰਵਰੀ (ਮਲਾਗਰ ਖਮਾਣੋਂ) :

ਬੀ.ਬੀ. ਐਮ.ਬੀ ਵਰਕਰਜ ਯੂਨੀਅਨ ਰਜਿ ਨੰਗਲ ਦੇ ਪ੍ਰਧਾਨ ਰਾਮ ਕੁਮਾਰ ਦੀ ਪ੍ਰਧਾਨਗੀ ਹੇਠ ਮੁਲਾਜ਼ਮਾਂ ਡੇਲੀਵੇਜ ਕਾਮਿਆਂ , ਔਰਤਾਂ ਅਤੇ ਬੱਚਿਆਂ ਸਮੇਤ ਮੁੱਖ ਦਫਤਰ ਵਿਖੇ ਇਕੱਠੇ ਹੋ ਕੇ ਸ਼ਹਿਰ ਦੇ ਮੁੱਖ ਬਾਜ਼ਾਰਾਂ ਵਿੱਚੋਂ ਹੋ ਕੇ ਮੁੱਖ ਇੰਜੀਨੀਅਰ ਦੀ ਰਿਹਾਇਸ਼ ਤੱਕ ਬੀਬੀਐਮਬੀ ਦੀ ਮੈਨੇਜਮੈਂਟ ਤੇ ਮੁੱਖ ਇੰਜੀਨੀਅਰ ਦਾ ਪਿੱਟ ਸਿਆਪਾ ਕੀਤਾ ਗਿਆ। ਡੇਲੀਵੇਜ ਵਰਕਰਾਂ ਦੇ ਪ੍ਰਧਾਨ ਰਾਜਵੀਰ ਸਿੰਘ, ਚੇਅਰਮੈਨ ਰਾਮ ਹਰਕ ਅਤੇ ਜਰਨਲ ਸਕੱਤਰ ਜੈ ਪਰਕਾਸ਼ ਮੋਰਿਆ ਤੋਂ ਇਲਾਵਾ ਮਹਿਲਾ ਤਾਲਮੇਲ ਸੰਘਰਸ਼ ਕਮੇਟੀ ਆਗੂਆਂ , ਨੇ ਸੰਬੋਧਨ ਕਰਦਿਆਂ ਜਿੱਥੇ ਬੀਬੀਐਮਬੀ ਦੀ ਮੈਨੇਜਮੈਂਟ ਦੀਆਂ ਮਜ਼ਦੂਰ ਵਿਰੋਧੀ ਨੀਤੀਆਂ ਅਤੇ ਮੁੱਖ ਇੰਜੀਨੀਅਰ ਦੇ ਕਾਮਿਆਂ ਵਿਰੋਧੀ ਰੋਲ ਦੀ ਅਲੋਚਨਾ ਕੀਤੀ ਗਈ ਉੱਥੇ ਨਾਲ ਹੀ ਇੰਪਲਾਈਜ਼ ਯੂਨੀਅਨ ਏਟਕ ਵਲੋ ਵਰਕਰਾਂ ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਮਸਲਿਆਂ ਨੂੰ ਹੱਲ ਕਰਾਉਣ ਲਈ ਚੰਡੀਗੜ੍ਹ ਬੋਰਡ ਦਫਤਰ ਮੋਹਰੇ ਜੋਂ ਲਗਾਤਾਰ ਭੁਖ ਹੜਤਾਲ ਤੇ ਦਿਨ ਰਾਤ ਦਾ ਧਰਨਾ ਲਾਇਆ ਗਿਆ ਹੈ ਬੀ.ਬੀ.ਐਮ.ਬੀ ਵਰਕਰ ਯੂਨੀਅਨ ਤਨੋ ਮਨੋ ਧਨੋ ਸਹਿਯੋਗ ਕਰਦੀ ਹੈ। ਉਸ ਚਲ ਰਹੇ ਸੰਘਰਸ਼ ਦੇ ਸਮਰਥਨ ਲਈ ਬੀ.ਬੀ.ਐਮ.ਬੀ ਵਰਕਰ ਯੂਨੀਅਨ ਪੂਰਾ ਸਹਿਯੋਗ ਦੇਣ ਲਈ ਪੂਰੀ ਤਰ੍ਹਾਂ ਤਿਆਰ ਹੈ ।ਜਦੋਂ ਵੀ ਏਟਕ ਆਗੂਆਂ ਵਲੋ ਬੀ.ਬੀ .ਐਮ.ਬੀ ਵਰਕਰ ਯੂਨੀਅਨ ਦੀ ਭੁੱਖ ਹੜਤਾਲ ਤੇ ਬੈਠਣ ਦੀ ਡਿਊਟੀ ਲਗਾਈ ਜਾਵੇਗੀ ਬੀ.ਬੀ. ਐਮ. ਬੀ ਵਰਕਰਜ ਯੂਨੀਅਨ ਪੂਰਾ ਸਹਿਯੋਗ ਕਰੇਗੀ । ਆਗੂਆਂ ਨੇ ਕਿਹਾ ਕਿ ਅਧਿਕਾਰੀਆਂ ਵੱਲੋਂ ਆਪਣੇ ਚਹੇਤਿਆਂ ਤੋਂ ਇਲਾਵਾ ਹੋਰ ਕੁਸ਼ ਦਿਖਾਈ ਹੀ ਨਹੀਂ ਦਿੰਦਾ ,ਵਰਕਰਾਂ ਨੂੰ ਬਿਨ੍ਹਾਂ ਵਜਾ ਪਰੇਸ਼ਾਨ ਕੀਤਾ ਜਾਂਦਾ , ਆਪਣੇ ਆਹੁਦੇ ਦਾ ਦੁਰਉਪਯੋਗ ਕੀਤਾ ਜਾਂਦਾ, ਜਿਵੇਂ ਕੇ ਮੌਜੂਦਾ ਮੁੱਖ ਇੰਜੀਨੀਅਰ ਦੇ ਸਮੇਂ ਵਿਚ ਕਿਸੇ ਵੀ ਵਰਕਰ ਦੇ ਮਸਲੇ ਦਾ ਸਮੇਂ ਪਰ ਕੋਈ ਹੱਲ ਨਹੀਂ ਹੋ ਰਿਹਾ ਨਾ ਹੀ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਤਰਸ ਦੇ ਆਧਾਰ ਦੇਣ ਲਈ ਮਹੀਨਿਆਂ ਵਧੀ ਖੱਜਲ ਖੁਆਰ ਕੀਤਾ ਜਾ ਰਿਹਾ ਹੈ।ਜਦੋ ਇਹ ਕਮੇਟੀ ਮੀਟਿੰਗ ਕਰਦੀ ਹੈ ਤਾਂ ਛੋਟੀਆ- ਛੋਟੀਆ ਗੱਲਾ ਤੇ ਓਬਜੈਕਸ਼ਨ ਲਗਾ ਕੇ ਇਸ ਕਰਕੇ ਰੋਕ ਦਿੰਦੀ ਹੈ ਕੇ ਹੇਠਲੇ ਦਫਤਰ ਵਲੋ ਇਹ ਸਰਟੀਫਿਕੇਟ ਜਾ ਕਾਗਜ ਨਹੀਂ ਲਗਾਇਆ ਗਿਆ ਜੇ ਕਮੇਟੀ ਚਾਹੁੰਦੀ ਤਾਂ ਉਸ ਦਫਤਰ ਤੋਂ ਉਸੇ ਸਮੇਂ ਵੀ ਇਹ ਕਾਗਜ ਮੰਗਵਾਇਆ ਜਾ ਸਕਦਾ ਸੀ, ਮ੍ਰਿਤਕਾਂ ਦੇ ਪਰਿਵਾਰਾਂ ਨੂੰ ਤਰਸ ਦੇ ਆਧਾਰ ਦੀ ਨੌਕਰੀ ਫੌਰੀ ਦਿੱਤੀ ਜਾਵੇ। ਇਸ ਮੌਕੇ ਤੇ ਡੇਲੀਵੇਜ ਯੂਨੀਅਨ ਦੇ ਪ੍ਰਧਾਨ ਰਾਜਵੀਰ ਸਿੰਘ ਨੇ ਕਿਹਾ ਕਿ ਬੀ ਬੀ.ਐਮ.ਬੀ ਵਿਭਾਗ ਵੱਲੋਂ ਸਾਡੇ ਨਾਲ ਪਿਛਲੇ ਸਮੇਂ ਤੋਂ ਹੀ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਜਦੋਂ ਕਿ ਇਹਨਾਂ ਕੋਲ ਕੰਮ ਹੋਣ ਦੇ ਬਾਵਜੂਦ ਵੀ ਅਤੇ ਦਰਜਾ ਚਾਰ ਦੀਆਂ ਸੈਕੜੇ ਪੋਸਟਾਂ ਖਾਲੀ ਹੋਣ ਦੇ ਬਾਵਜੂਦ ਵੀ ਸਾਨੂੰ ਲਗਾਤਾਰ ਕੰਮ ਨਹੀਂ ਦਿੱਤਾ ਜਾ ਰਿਹਾ ਇਹਨਾਂ ਵਲੋ ਲਾਰੇ ਲੱਪੇ ਲਾ ਕੇ ਟਾਈਮ ਪਾਸ ਕੀਤੀ ਜਾ ਰਿਹਾ ਹੈ ਡੇਲੀਵੇਜ ਯੂਨੀਅਨ ਵੱਲੋਂ ਲੜੀ ਵਾਰ ਭੁੱਖ ਹੜਤਾਲ ਨੂੰ ਲਗਭਗ ਇਕ ਮਹੀਨਾ ਹੋ ਚਲਿਆ ਹੈ। ਬੀ.ਬੀ.ਐਮ.ਬੀ ਡੇਲੀਵੇਜ ਯੂਨੀਅਨ ਨੇ ਮੁੱਖ ਇੰਜੀਨੀਅਰ ਤੋਂ ਪਰੇਸ਼ਾਨ ਹੋ ਸਰਬਸੰਮਤੀ ਨਾਲ ਇਹ ਫੈਸਲਾ ਲਿਆ ਕੇ ਜੇਕਰ ਸਾਨੂੰ ਇੰਜੀਨਿਅਰ ਵਲੋਂ ਸਾਨੂੰ ਲਗਾਤਾਰ ਕੰਮ ਤੇ ਨਾ ਰੱਖਿਆ ਗਿਆ ਤਾਂ ਅਸੀਂ ਸੰਘਰਸ਼ ਨੂੰ ਤੇਜ ਕਰਨ ਲਈ ਮਜ਼ਬੂਰ ਹੋਣਾ ਪਵੇਗਾ ਜਿਸ ਦੀ ਜਿੰਮੇਵਾਰੀ ਚੀਫ ਇਜੀਨੀਅਰ ਦੀ ਹੋਵੇਗੀ। ਮਹਿਲਾ ਕਮੇਟੀ ਆਗੂਆਂ ਨੇ ਕਿਹਾ ਕਿ ਅੰਤਰਰਾਸ਼ਟਰੀ ਮਹਿਲਾ ਦਿਵਸ਼ ਮੁੱਖ ਇੰਜੀਨੀਅਰ ਦੇ ਦਫਤਰ ਅੱਗੇ ਹੀ ਮਨਾਇਆ ਜਾਵੇਗਾ ਉਸ ਦਿਨ ਮਹਿਲਾਵਾਂ ਦੇ ਮਸਲਿਆਂ ਅਤੇ ਡੇਲੀਵੇਜ ਵਰਕਰਾਂ ਦੇ ਮਸਲਿਆਂ ਸੰਬੰਧੀ ਆਵਾਜ਼ ਬੁਲੰਦ ਕੀਤਾ ਜਾਵੇਗੀ। ਹੁਣ ਲੰਬੇ ਸਮੇਂ ਤੱਕ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਸਾਡੀ ਕਮੇਟੀ ਵੱਲੋਂ ਪਹਿਲਾਂ ਹੀ ਪ੍ਰੈੱਸ ਨੋਟ ਭੇਜ ਕੇ ਇਹ ਚੇਤਾਵਨੀ ਦੇ ਦਿੱਤੀ ਗਈ ਹੈ ਕੇ ਜੇਕਰ ਮੁੱਖ ਇੰਜੀਨੀਅਰ ਵਲੋ ਵਰਕਰਾਂ ਦੇ ਮੰਗਾਂ ਮਸਲਿਆਂ ਦਾ ਹੱਲ ਅਤੇ ਮ੍ਰਿਤਕ ਵਰਕਰਾਂ ਦੇ ਪਰਿਵਾਰਾਂ ਦੇ ਮੰਗਾਂ ਮਸਲਿਆਂ ਦਾ ਹੱਲ ਫੋਰੀ ਨਾ ਕੀਤਾ ਗਿਆ ਅਤੇ ਮੁੱਖ ਇੰਜੀਨੀਅਰ ਵੱਲੋਂ ਜੋਂ ਵਰਕਰਾਂ ਨਾਲ ਘਟੀਆ ਵਿਵਹਾਰ ਕੀਤੀ ਜਾ ਰਿਹਾ ਹੈ, ਉਸ ਵਿੱਚ ਸੁਧਾਰ ਨਾ ਕੀਤਾ ਗਿਆ ਤਾਂ ਮਹਿਲਾ ਤਾਲਮੇਲ ਸੰਘਰਸ਼ ਕਮੇਟੀ ਮੁੱਖ ਇੰਜੀਨੀਅਰ ਵਿਰੁੱਧ ਧਰਨੇ ਪਰਦਰਸ਼ ਆਦਿ ਕਰਨ ਲਈ ਮਜ਼ਬੂਰ ਹੋਵੇਗੀ। ਇਸ ਮੌਕੇ ਤੇ ਦਿਆ ਨੰਦ ਜੋਸ਼ੀ, ਮੰਗਤ ਰਾਮ,ਗੁਰਪ੍ਰਸਾਦ,ਸਿਕੰਦਰ ਸਿੰਘ, ਬਲਜਿੰਦਰ ਸਿੰਘ, ਹੇਮ ਰਾਜ, ਕੁਲਦੀਪ ਸਿੰਘ, ਚਰਨ ਸਿੰਘ, ਗੁਰਵਿੰਦਰ ਸਿੰਘ, ਗੁਰਵਿੰਦਰ ਸਿੰਘ,ਰਾਜਿੰਦਰ ਸਿੰਘ,ਬਿਸ਼ਨ ਦਾਸ ਆਦਿ।
ਡੇਲ੍ਹੀਵੇਜ ਯੂਨੀਅਨ ਤੋਂ ਨਰਿੰਦਰ ਕੁਮਾਰ, ਰਾਕੇਸ਼ ਕੁਮਾਰ, ਰਮਨ, ਕੈਲਾਸ਼ ਕੁਮਾਰ, ਚੇਤ ਰਾਮ , ਹੇਮ ਰਾਜ, ਬਲਕਾਰ ਸਿੰਘ, ਜਗਤਾਰ ਸਿੰਘ, ਹੁਕਮ ਚੰਦ, ਇੰਦਰਾਜ਼ ਆਦਿ।
ਮਹਿਲਾ ਤਾਲਮੇਲ ਸੰਘਰਸ਼ ਕਮੇਟੀ ਵਿੱਚੋ – ਆਸ਼ਾ ਜੋਸ਼ੀ , ਅਨੀਤਾ ਜੋਸ਼ੀ, ਰਾਧਾ, ਮਮਤਾ, ਚਰਣਜੀਤ ਕੌਰ, ਸੁਰਿੰਦਰ ਕੌਰ, ਅਮਰਜੀਤ ਕੌਰ,ਬਿਮਲਾ ਦੇਵੀ, ਕਮਲਜੀਤ ਕੌਰ, ਆਦਿ ਵਿਸ਼ੇਸ਼ ਰੂਪ ਵਿੱਚ ਹਾਜਰ ਸਨ।

Published on: ਫਰਵਰੀ 26, 2025 4:54 ਬਾਃ ਦੁਃ

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।