ਚੰਡੀਗੜ੍ਹ, 26 ਫਰਵਰੀ, ਦੇਸ਼ ਕਲਿੱਕ ਬਿਓਰੋ :
ਸੀਬੀਐਸਈ ਵੱਲੋਂ ਜਾਰੀ ਪਾਠਕ੍ਰਮ ਵਿਚੋਂ ਖੇਤਰੀ ਭਾਸ਼ਾਵਾਂ ਨੂੰ ਹਟਾਉਣ ਦੀ ਸੁਖਬੀਰ ਸਿੰਘ ਬਾਦਲ ਵੱਲੋਂ ਸਖਤ ਨਿਖੇਧੀ ਕੀਤੀ ਗਈ ਹੈ। ਸੁਖਬੀਰ ਸਿੰਘ ਬਾਦਲ ਨੇ ਸੀਬੀਐਸਈ ਵੱਲੋਂ 2025-26 ਦੇ ਲਈ ਜਾਰੀ ਕੀਤੇ ਪਾਠਕ੍ਰਮ ਵਿੱਚੋਂ ਖੇਤਰੀ ਭਾਸ਼ਾਵਾਂ ਵਿੱਚੋਂ ਪੰਜਾਬੀ ਨੂੰ ਹਟਾਉਣ ਦੇ ਫ਼ੈਸਲੇ ਦੀ ਸਖ਼ਤ ਨਿਖੇਧੀ ਕਰਦਾ ਹਾਂ । ਪੰਜਾਬੀ ਸਾਡੀ ਮਾਂ ਬੋਲੀ ਹੈ, ਜੋ ਕਿ ਵੱਖ-ਵੱਖ ਰਾਜਾਂ ਅਤੇ ਦੁਨੀਆਂ ਭਰ ਦੇ ਕਈ ਦੇਸ਼ਾਂ ਵਿੱਚ ਬੋਲੀ ਅਤੇ ਪੜ੍ਹੀ ਜਾਂਦੀ ਹੈ । ਸਾਡੀ ਮਾਂ ਬੋਲੀ ‘ਤੇ ਇਸ ਹਮਲੇ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ, ਸ਼੍ਰੋਮਣੀ ਅਕਾਲੀ ਦਲ ਇਸ ਫ਼ੈਸਲੇ ਦਾ ਸਖ਼ਤ ਵਿਰੋਧ ਕਰਦਾ ਹੈ । ਅਸੀਂ ਮੰਗ ਕਰਦੇ ਹਾਂ ਕਿ ਇਸ ਫ਼ੈਸਲੇ ਨੂੰ ਤੁਰੰਤ ਵਾਪਸ ਲਿਆ ਜਾਵੇ ਅਤੇ ਮੈਂ ਸਾਰੇ ਪੰਜਾਬੀਆਂ ਨੂੰ ਇਸ ਲੜਾਈ ਵਿੱਚ ਇਕਜੁੱਟ ਹੋਣ ਦੀ ਅਪੀਲ ਕਰਦਾ ਹਾਂ ।
ਸੁਖਬੀਰ ਸਿੰਘ ਬਾਦਲ ਨੇ ਕਿਹਾ ਮੈਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਦੱਸਣਾ ਚਾਹੁੰਦਾ ਹਾਂ ਕਿ ਸਾਡੀ ਮਾਂ ਬੋਲੀ ਨਾਲ ਸੰਬੰਧਤ ਇਸ ਘਿਨਾਉਣੇ ਹਮਲੇ ‘ਤੇ ਤੁਹਾਡੀ ਚੁੱਪੀ ਨੂੰ ਮਿਲੀਭੁਗਤ ਵਜੋਂ ਦੇਖਿਆ ਜਾ ਰਿਹਾ ਹੈ । ਤੇਲੰਗਾਨਾ ਦੀ ਸਰਕਾਰ ਤੋਂ ਹੀ ਕੋਈ ਸਬਕ ਲੈ ਲਵੋ, ਜਿਸਨੇ ਸੀਬੀਐਸਈ ਨਾਲ ਸੰਬੰਧਤ ਸਕੂਲਾਂ ਸਮੇਤ ਸਾਰੇ ਸਕੂਲਾਂ ਵਿੱਚ ਤੇਲਗੂ ਨੂੰ ਲਾਜ਼ਮੀ ਕਰ ਦਿੱਤਾ ਹੈ । ਸ਼੍ਰੀਮਾਨ ਕਠਪੁਤਲੀ ਮੁੱਖ ਮੰਤਰੀ ਸਾਬ੍ਹ, ਤੁਸੀਂ ਪੰਜਾਬ ਤੇ ਪੰਜਾਬੀ ਦੇ ਹੱਕਾਂ ਲਈ ਕਦੋਂ ਬੋਲੋਗੇ ?
Published on: ਫਰਵਰੀ 26, 2025 2:54 ਬਾਃ ਦੁਃ