ਜ਼ਿਲ੍ਹਾ ਭਾਸ਼ਾ ਦਫ਼ਤਰ ਵੱਲੋਂ ਡਾ. ਲਕਸ਼ਮੀ ਨਰਾਇਣ ਭੀਖੀ ਦੀ ਪੰਦਰਵੀਂ ਕਿਤਾਬ ‘ਮੁਹੱਬਤ ਦੇ ਸਿਰਨਾਵੇਂ’ ’ਤੇ ਵਿਚਾਰ ਚਰਚਾ

ਸਾਹਿਤ

ਜ਼ਿਲ੍ਹਾ ਭਾਸ਼ਾ ਦਫ਼ਤਰ ਵੱਲੋਂ ਡਾ. ਲਕਸ਼ਮੀ ਨਰਾਇਣ ਭੀਖੀ ਦੀ ਪੰਦਰਵੀਂ ਕਿਤਾਬ ‘ਮੁਹੱਬਤ ਦੇ ਸਿਰਨਾਵੇਂ’ ’ਤੇ ਵਿਚਾਰ ਚਰਚਾ

ਮਾਨਸਾ, 27 ਫਰਵਰੀ: ਦੇਸ਼ ਕਲਿੱਕ ਬਿਓਰੋ
ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਵੱਲੋਂ ਡਾ. ਲਕਸ਼ਮੀ ਨਰਾਇਣ ਭੀਖੀ ਦੀ ਪੰਦਰਵੀਂ ਕਿਤਾਬ ‘ਮੁਹੱਬਤ ਦੇ ਸਿਰਨਾਵੇਂ’ ( ਰੇਖਾ-ਚਿੱਤਰ)  ’ਤੇ ਵਿਚਾਰ-ਚਰਚਾ ਕੀਤੀ ਗਈ। ਵਿਭਾਗ ਦੇ ਖੋਜ ਅਫ਼ਸਰ ਤੇ ਕਵੀ ਗੁਰਪ੍ਰੀਤ ਨੇ ਸੁਅਗਤ ਕਰਦਿਆਂ ਕਿਹਾ ਕਿ  ਡਾ. ਭੀਖੀ ਇਕ ਮਿਹਨਤੀ ਲੇਖਕ ਹੈ ਜਿਸ ਨੇ ਰੇਖਾ-ਚਿੱਤਰਾਂ ਨੂੰ ਵਿਅਕਤੀਆਂ ਦੇ ਧੁਰ ਅੰਦਰ ਉੱਤਰ ਕੇ, ਇੱਕ ਵਿੱਥ ਤੋਂ ਲਿਖਿਆ ਹੈ। ਉਨ੍ਹਾਂ ਕਿਹਾ ਕਿ ਇਹ ਰੇਖਾ ਚਿੱਤਰ ਜਿੱਥੇ ਬੰਦੇ ਦੇ ਸੁਭਾਅ ਤੇ ਕਾਰਜਾਂ ਦਾ ਚਿਤਰਨ ਹੈ, ਉੱਥੇ ਉਨ੍ਹਾਂ ਦੇ ਜੀਵਨ ਦੀ ਬਾਤ ਵੀ ਪਾਉਂਦੇ ਨੇ।
ਇਸ ਦੌਰਾਨ ਡਾ. ਲਕਸ਼ਮੀ ਨਰਾਇਣ ਭੀਖੀ ਨੇ ਆਪਣੀ ਜ਼ਿੰਦਗੀ ਦੀਆਂ ਤੰਗੀਆਂ- ਤੁਰਸ਼ੀਆਂ ਦੀ ਗੱਲ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਜੀਵਨ ਬੇਹੱਦ ਕਠਿਨ ਰਿਹਾ, ਪਰ ਕਦੇ ਵੀ ਹਾਰ ਨਹੀਂ ਮੰਨੀ। ਉਨ੍ਹਾਂ ਅੱਗੇ ਕਿਹਾ ਕਿ ਉਹ ਸਦਾ ਸਕਾਰਾਤਮਿਕ ਲੋਕਾਂ ਵੱਲ ਮੁੱਖ ਕਰਦਾ ਹੈ। ਇਸੇ ਲਈ ਹਰ ਮੁਸ਼ਕਲ ਨੂੰ ਪਾਰ ਕੀਤਾ ਹੈ।
ਕਹਾਣੀਕਾਰ ਦਰਸ਼ਨ ਜੋਗਾ ਨੇ ਕਿਹਾ ਕਿ ਡਾ. ਭੀਖੀ ਦੇ ਰੇਖਾ-ਚਿੱਤਰ ਬਹੁਤ ਦਿਲਚਸਪ ਤੇ ਗਹਿਰੇ ਹਨ। ਇਹ ਸਿਰਫ ਵਿਅਕਤੀ ਦੀ ਗੱਲ ਨਾਂ ਹੋ ਕੇ, ਸਮੇਂ ਦੀ ਬਾਤ ਵੀ ਪਾਉਂਦੇ ਹਨ। ਅਦਾਕਾਰ ਮਨਜੀਤ ਕੌਰ ਔਲਖ ਨੇ ਵਧਾਈ ਦਿੰਦਿਆਂ ਕਿਹਾ ਕਿ ਲਕਸ਼ਮੀ ਨਰਾਇਣ ਉਦੋਂ ਤੋਂ ਹੀ ਲਗਨ ਨਾਲ ਕਾਰਜਸ਼ੀਲ ਹੈ, ਜਦੋਂ ਅਜੇ ਉਡਾਣ ਹੀ ਭਰੀ ਸੀ।
ਪ੍ਰੋ. ਗੁਰਦੀਪ ਢਿੱਲੋਂ ਨੇ ਰੇਖਾ-ਚਿੱਤਰਾਂ ਬਾਰੇ ਗੱਲ ਕਰਦਿਆਂ ਸਮਕਾਲੀ ਸਾਹਿਤ ਅਤੇ ਸਮਾਜ ਬਾਰੇ ਚਰਚਾ ਕਰਦਿਆਂ ਕਿਹਾ ਕਿ ਡਾ. ਲਕਸ਼ਮੀ ਦੀ ਇਹ ਕਿਤਾਬ ਕਈ ਪੱਖਾਂ ਤੋਂ ਮਹੱਤਵਪੂਰਨ ਹੈ।
ਇਸ ਮੌਕੇ ਐਡਵੋਕੇਟ ਬਲਵੰਤ ਭਾਟੀਆ, ਭੁਪਿੰਦਰ ਫ਼ੌਜੀ, ਬਲਵਿੰਦਰ ਧਾਲੀਵਾਲ, ਗੁਰਚੇਤ ਫੱਤੇਵਾਲੀਆ, ਮਨਜੀਤ ਚਾਹਲ,  ਸਤਪਾਲ ਮਿੱਠੂ, ਨਿਰੰਜਣ ਪ੍ਰੇਮੀ, ਹਰਿੰਦਰ ਮਾਨਸ਼ਾਹੀਆ, ਨਿਰੰਜਣ ਬੋਹਾ, ਗੁਲਾਬ ਸਿੰਘ, ਨਿਰਦੇਵ ਸਿੰਘ, ਬਲਜਿੰਦਰ ਸੰਗੀਲਾ, ਡਾ. ਗੁਰਮੇਲ ਕੌਰ ਜੋਸ਼ੀ, ਬਿੱਟੂ ਮਾਨਸਾ, ਹਰਦੀਪ ਸਿੱਧੂ, ਕੁਲਦੀਪ ਚੌਹਾਨ, ਕਰਮਜੀਤ ਕੌਰ ਰਿੰਪੀ, ਪਰਮਜੀਤ ਕੌਰ, ਲਖਵਿੰਦਰ ਮੂਸਾ, ਬਲਵਿੰਦਰ ਕਾਕਾ ਅਤੇ ਡਾ. ਦਰਸ਼ਨ ਕੌਰ ਹਾਜ਼ਰ ਸਨ।

Published on: ਫਰਵਰੀ 27, 2025 3:58 ਬਾਃ ਦੁਃ

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।