ਜੰਮੂ-ਕੱਟੜਾ ਐਕਸਪ੍ਰੈਸਵੇਅ ਤਹਿਤ ਪੰਜਾਬ ਦਾ ਇੱਕ ਹੋਰ ਪ੍ਰੋਜੈਕਟ ਰੱਦ
ਚੰਡੀਗੜ੍ਹ: 27 ਫਰਵਰੀ, ਦੇਸ਼ ਕਲਿੱਕ ਬਿਓਰੋ
NHAI ਨੇ ਤਰਨਤਾਰਨ ‘ਚ ਜੰਮੂ-ਕੱਟੜਾ ਐਕਸਪ੍ਰੈਸਵੇਅ ਨਾਲ ਜੁੜਿਆ ਪ੍ਰੋਜੈਕਟ ਰੱਦ ਕਰ ਦਿੱਤਾ ਹੈ। ਅੰਮ੍ਰਿਤਸਰ ਨੂੰ ਅੰਮ੍ਰਿਤਸਰ-ਕੱਟੜਾ ਐਕਸਪ੍ਰੈੱਸਵੇਅ ਨਾਲ ਜੋੜਨ ਵਾਲਾ ਬਾਈਪਾਸ ਰੱਦ ਹੋਇਆ ਹੈ। ਅੰਮ੍ਰਿਤਸਰ ਦੇ ਪਿੰਡ ਮਾਨਾਵਾਲਾਂ ਤੋਂ ਤਰਨਤਾਰਨ ਦੇ ਧੁੰਦਾ ਤੱਕ ਇਹ ਬਾਈਪਾਸ ਬਣਨਾ ਸੀ। ਇਹ ਬਾਈਪਾਸ ਸੀਗਲ ਕੰਪਨੀ ਵੱਲੋਂ ਬਣਾਇਆ ਜਾਣਾ ਸੀ। NHAI ਨੇ ਬਾਈਪਾਸ ਦੇ ਪ੍ਰੋਜੈਕਟ ਨੂੰ ਰੱਦ ਕਰਨ ਪਿੱਛੇ ਜ਼ਮੀਨ ਐਕਵਾਇਰ ਨਾ ਹੋਣ ਦਾ ਹਵਾਲਾ ਦਿੱਤਾ। ਇਸੇ ਆਧਾਰ ਉਤੇ ਪ੍ਰੋਜੈਕਟ ਰੱਦ ਕਰ ਦਿੱਤਾ ਗਿਆ ਹੈ।
Published on: ਫਰਵਰੀ 27, 2025 1:43 ਬਾਃ ਦੁਃ