ਨਸ਼ਿਆਂ ਵਿਰੁੱਧ ਪੁਲਿਸ ਦੀ ਵੱਡੀ ਕਾਰਵਾਈ, ਨਸ਼ਾ ਤਸਕਰ ਦੇ ਦੋ-ਮੰਜ਼ਿਲਾਂ ਘਰ ‘ਤੇ ਚੱਲਿਆ ਬੁਲਡੋਜ਼ਰ
ਪਟਿਆਲਾ: 27 ਫਰਵਰੀ, ਦੇਸ਼ ਕਲਿੱਕ ਬਿਓਰੋ
ਨਸ਼ਿਆਂ ਵਿਰੁੱਧ ਵੱਡੀ ਕਾਰਵਾਈ ਕਰਦਿਆਂ ਪਟਿਆਲਾ ਪੁਲਿਸ ਵੱਲੋਂ ਨਸ਼ਿਆਂ ਦੇ ਕਾਲੇ ਧੰਦੇ ਨਾਲ ਬਣਾਏ ਮਹਿਲਾ ਨਸ਼ਾ ਤਸਕਰ ਦੇ ਘਰ ਨੂੰ ਬੁਲਡੋਜ਼ਰ ਨਾਲ ਤਹਿਸ ਨਹਿਸ਼ ਕਰ ਦਿੱਤਾ ਹੈ। ਪੁਲਿਸ ਦੀ ਕਾਰਵਾਈ ਜਾਰੀ ਹੈ। ਇਹ ਘਰ ਬਦਨਾਮ ਨਸ਼ਾ ਤਸਕਰ ਰਿੰਕੀ ਪਤਨੀ ਲੇਟ ਬਲਬੀਰ ਸਿੰਘ ਵਾਸੀ ਰੋੜੀ ਕੁੱਟ ਮੁਹੱਲਾ ਪਟਿਆਲਾ ਨੇ ਪ੍ਰਾਚੀਨ ਵਾਮਨ ਅਵਤਾਰ ਮੰਦਿਰ ਦੀ ਜਗ੍ਹਾ ‘ਤੇ ਨਾਜਾਇਜ਼ ਕਬਜ਼ਾ ਕਰਕੇ ਬਣਾਇਆ ਸੀ । ਪੁਲਿਸ ਦੇ ਅਨੁਸਾਰ ਇਸ ਔਰਤ ‘ਤੇ ਦਸ ਤੋਂ ਵੱਧ ਮੁਕੱਦਮੇ ਦਰਜ ਹਨ ਅਤੇ ਕਈ ਵਾਰ ਜੇਲ੍ਹ ਜਾ ਚੁੱਕੀ ਹੈ।
ਇਸ ਸੰਬੰਧੀ ਪਟਿਆਲਾ ਦੇ ਐਸ ਐਸ ਪੀ ਨਾਨਕ ਸਿੰਘ ਨੇ ਕਿਹਾ ਕਿ ਇਸ ਔਰਤ ‘ਤੇ ਐਨ ਡੀ ਪੀ ਐਸ ਦੇ 10 ਮਾਮਲੇ ਦਰਜ ਹਨ ਅਤੇ ਘਰ ਨੂੰ ਢਾਹੁਣ ਦੇ ਕੋਰਟ ਦੇ ਆਦੇਸ਼ਾਂ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਹੈ।
Published on: ਫਰਵਰੀ 27, 2025 4:29 ਬਾਃ ਦੁਃ