ਪ੍ਰਯਾਗਰਾਜ ‘ਚ ਮਹਾਂਕੁੰਭ ਸਮਾਪਤ, 66.70 ਕਰੋੜ ਲੋਕਾਂ ਨੇ ਡੁੱਬਕੀ ਲਗਾਈ
ਪ੍ਰਯਾਗਰਾਜ, 27 ਫ਼ਰਵਰੀ, ਦੇਸ਼ ਕਲਿਕ ਬਿਊਰੋ :
13 ਜਨਵਰੀ ਤੋਂ 26 ਫਰਵਰੀ ਤੱਕ ਚੱਲੇ ਮਹਾਕੁੰਭ ਵਿੱਚ ਰਿਕਾਰਡ 66.70 ਕਰੋੜ ਲੋਕਾਂ ਨੇ ਇਸ਼ਨਾਨ ਕੀਤਾ। ਇਹ ਅੰਕੜਾ ਅਮਰੀਕਾ ਦੀ ਆਬਾਦੀ (34 ਕਰੋੜ) ਤੋਂ ਦੁੱਗਣਾ ਹੈ। ਯੋਗੀ ਸਰਕਾਰ ਨੇ ਦਾਅਵਾ ਕੀਤਾ ਕਿ ਦੁਨੀਆ ਦੇ ਹਿੰਦੂਆਂ ਦੀ ਅੱਧੀ ਆਬਾਦੀ ਦੇ ਬਰਾਬਰ ਲੋਕ ਇੱਥੇ ਪਹੁੰਚੇ ਹਨ। ਆਖਰੀ ਦਿਨ 1.53 ਕਰੋੜ ਲੋਕਾਂ ਨੇ ਇਸ਼ਨਾਨ ਕੀਤਾ। ਹਵਾਈ ਸੈਨਾ ਦੇ ਜਹਾਜ਼ਾਂ ਨੇ ਮੇਲੇ ਵਾਲੇ ਖੇਤਰ ਵਿੱਚ ਏਅਰ ਸ਼ੋਅ ਕੀਤਾ।
ਅੱਜ ਸੀਐਮ ਯੋਗੀ, ਦੋਵੇਂ ਡਿਪਟੀ ਸੀਐਮ ਬ੍ਰਜੇਸ਼ ਪਾਠਕ ਅਤੇ ਕੇਸ਼ਵ ਮੌਰਿਆ ਮਹਾਕੁੰਭ ਦੇ ਸਮਾਪਤੀ ਪ੍ਰੋਗਰਾਮ ਵਿੱਚ ਹਿੱਸਾ ਲੈਣਗੇ। ਗੰਗਾ ਪੰਡਾਲ ਵਿੱਚ ਪੁਲਿਸ ਕਰਮਚਾਰੀਆਂ, ਸਫਾਈ ਕਰਮਚਾਰੀਆਂ ਅਤੇ ਮਲਾਹਾਂ ਦਾ ਸਨਮਾਨ ਕਰਨਗੇ।
Published on: ਫਰਵਰੀ 27, 2025 8:01 ਪੂਃ ਦੁਃ