ਮੋਗਾ, 27 ਫਰਵਰੀ, ਦੇਸ਼ ਕਲਿਕ ਬਿਊਰੋ :
ਮੋਗਾ ਸੀਆਈਏ ਸਟਾਫ ਨੇ ਨਸ਼ਿਆਂ ਦੇ ਖਿਲਾਫ਼ ਕਾਰਵਾਈ ਕਰਦਿਆਂ ਗਸ਼ਤ ਦੌਰਾਨ ਪਿੰਡ ਚੂੜਚੱਕ ਤੋਂ ਏ ਕੈਟੇਗਰੀ ਦੇ ਗੈਂਗਸਟਰ ਅਤੇ ਉਸਦੇ ਇਕ ਸਾਥੀ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਕੋਲੋਂ 400 ਗ੍ਰਾਮ ਹੈਰੋਇਨ, ਇਕ 32 ਬੋਰ ਪਿਸਟਲ ਅਤੇ ਇਕ ਬੀਐਮਡਬਲਿਊ ਕਾਰ ਬਰਾਮਦ ਹੋਈ ਹੈ।
ਮੋਗਾ ਐਸਐਸਪੀ ਅਜੈ ਗਾਂਧੀ ਨੇ ਦੱਸਿਆ ਕਿ ਮੋਗਾ ਸੀਆਈਏ ਸਟਾਫ ਨੇ ਪਿੰਡ ਚੂੜਚੱਕ ਤੋਂ ਏ ਕੈਟੇਗਰੀ ਦੇ ਗੈਂਗਸਟਰ ਗੁਰਦੀਪ ਸਿੰਘ ਅਤੇ ਉਸਦੇ ਸਾਥੀ ਕੁਲਵਿੰਦਰ ਸਿੰਘ ਨੂੰ 400 ਗ੍ਰਾਮ ਹੈਰੋਇਨ, 32 ਬੋਰ ਪਿਸਟਲ ਅਤੇ ਇਕ ਬੀਐਮਡਬਲਿਊ ਕਾਰ ਸਮੇਤ ਗਿਰਫ਼ਤਾਰ ਕੀਤਾ ਹੈ।
ਮੁਲਜ਼ਮ ਗੁਰਦੀਪ ਸਿੰਘ ਜ਼ਿਲ੍ਹਾ ਬਰਨਾਲਾ ਦਾ ਰਹਿਣ ਵਾਲਾ ਹੈ ਅਤੇ ਉਸ ਉੱਤੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ 42 ਅਪਰਾਧਿਕ ਮਾਮਲੇ ਦਰਜ ਹਨ।ਮੁਲਜ਼ਮ ਕੁਲਵਿੰਦਰ ਸਿੰਘ ਪਿੰਡ ਚੂੜਚੱਕ ਦਾ ਰਹਿਣ ਵਾਲਾ ਹੈ। ਦੋਵਾਂ ਮੁਲਜ਼ਮਾਂ ਉੱਤੇ ਥਾਣਾ ਅਜੀਤਵਾਲ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ।
Published on: ਫਰਵਰੀ 27, 2025 1:57 ਬਾਃ ਦੁਃ