ਅੱਜ ਦਾ ਇਤਿਹਾਸ
27 ਫਰਵਰੀ 1974 ਨੂੰ ਅਮਰੀਕੀ ਹਫ਼ਤਾਵਾਰੀ ਮੈਗਜ਼ੀਨ ‘ਪੀਪਲ’ ਦੀ ਵਿਕਰੀ ਸ਼ੁਰੂ ਹੋਈ ਸੀ
ਚੰਡੀਗੜ੍ਹ, 27 ਫਰਵਰੀ, ਦੇਸ਼ ਕਲਿਕ ਬਿਊਰੋ :
ਦੇਸ਼ ਅਤੇ ਦੁਨੀਆ ਵਿਚ 27 ਫਰਵਰੀ ਦਾ ਇਤਿਹਾਸ ਕਈ ਮਹੱਤਵਪੂਰਨ ਘਟਨਾਵਾਂ ਦਾ ਗਵਾਹ ਹੈ ਅਤੇ ਕਈ ਮਹੱਤਵਪੂਰਨ ਘਟਨਾਵਾਂ ਇਤਿਹਾਸ ਦੇ ਪੰਨਿਆਂ ਵਿਚ ਸਦਾ ਲਈ ਦਰਜ ਹੋ ਗਈਆਂ ਹਨ।ਅੱਜ ਵਰਨਣ ਕਰਾਂਗੇ 27 ਫਰਵਰੀ ਦੇ ਇਤਿਹਾਸ ਬਾਰੇ :-
- 2008 ਵਿਚ 27 ਫਰਵਰੀ ਨੂੰ ਲਗਾਤਾਰ ਸੱਤਵੇਂ ਸਾਲ 25 ਔਰਤਾਂ ਨੂੰ ਵੱਖ-ਵੱਖ ਖੇਤਰਾਂ ਵਿਚ ਸ਼ਾਨਦਾਰ ਯੋਗਦਾਨ ਲਈ ਜੀਆਰ-8 ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ।
- ਅੱਜ ਦੇ ਦਿਨ 2007 ਵਿੱਚ ਲਾਂਸਾਨਾ ਕੋਯਤੇ ਗੁਆਨਾ ਦੇ ਨਵੇਂ ਪ੍ਰਧਾਨ ਮੰਤਰੀ ਬਣੇ ਸਨ।
- 27 ਫਰਵਰੀ 2005 ਨੂੰ ਮਾਰੀਆ ਸ਼ਾਰਾਪੋਵਾ ਨੇ ਕਤਰ ਓਪਨ ਦਾ ਖਿਤਾਬ ਜਿੱਤਿਆ ਸੀ।
- ਅੱਜ ਦੇ ਦਿਨ 1999 ਵਿਚ ਨਾਈਜੀਰੀਆ ਵਿਚ ਨਾਗਰਿਕ ਸ਼ਾਸਨ ਲਈ ਚੋਣਾਂ ਹੋਈਆਂ ਸਨ।
- 27 ਫਰਵਰੀ 1988 ਨੂੰ ਪਹਿਲੀ ਵਾਰ ਹੈਲੀਕਾਪਟਰ ਡਾਕ ਸੇਵਾ ਦਾ ਉਦਘਾਟਨ ਕੀਤਾ ਗਿਆ ਸੀ।
- 27 ਫਰਵਰੀ 1974 ਨੂੰ ਅਮਰੀਕੀ ਹਫ਼ਤਾਵਾਰੀ ਮੈਗਜ਼ੀਨ ‘ਪੀਪਲ’ ਦੀ ਵਿਕਰੀ ਸ਼ੁਰੂ ਹੋਈ ਸੀ।
- 1965 ਵਿਚ 27 ਫਰਵਰੀ ਨੂੰ ਫਰਾਂਸ ਨੇ ਅਲਜੀਰੀਆ ਦੇ ਏਕਰ ਵਿਚ ਭੂਮੀਗਤ ਪ੍ਰਮਾਣੂ ਪ੍ਰੀਖਣ ਕੀਤਾ ਸੀ।
- ਅੱਜ ਦੇ ਦਿਨ 1956 ਵਿੱਚ ਮਿਸਰ ਵਿੱਚ ਔਰਤਾਂ ਨੂੰ ਵੋਟ ਦਾ ਅਧਿਕਾਰ ਮਿਲਿਆ ਸੀ।
- 1921 ਵਿਚ 27 ਫਰਵਰੀ ਨੂੰ ਵਿਆਨਾ ਵਿਚ ਸੋਸ਼ਲਿਸਟ ਪਾਰਟੀ ਦੀ ਇੰਟਰਨੈਸ਼ਨਲ ਵਰਕਿੰਗ ਯੂਨੀਅਨ ਦੀ ਸਥਾਪਨਾ ਹੋਈ ਸੀ।
- ਅੱਜ ਦੇ ਦਿਨ 1882 ਵਿੱਚ ਪ੍ਰਸਿੱਧ ਆਜ਼ਾਦੀ ਘੁਲਾਟੀਏ ਵਿਜੇ ਸਿੰਘ ਪਾਠਕ ਦਾ ਜਨਮ ਹੋਇਆ ਸੀ।
- 1997 ‘ਚ 27 ਫਰਵਰੀ ਨੂੰ ਹਿੰਦੀ ਫਿਲਮਾਂ ਦੇ ਮਸ਼ਹੂਰ ਗੀਤਕਾਰ ਇੰਦਰਵੀਰ ਦੀ ਮੌਤ ਹੋ ਗਈ ਸੀ।
- ਅੱਜ ਦੇ ਦਿਨ 1976 ਵਿੱਚ ਕਰਨਾਟਕ ਦੇ ਪਹਿਲੇ ਮੁੱਖ ਮੰਤਰੀ ਅਤੇ ਮੱਧ ਪ੍ਰਦੇਸ਼ ਦੇ ਸਾਬਕਾ ਰਾਜਪਾਲ ਕੇ. ਸੀ ਰੈਡੀ ਦਾ ਦੇਹਾਂਤ ਹੋਇਆ ਸੀ।
Published on: ਫਰਵਰੀ 27, 2025 7:35 ਪੂਃ ਦੁਃ